ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਐਨ.ਸੀ.ਸੀ.ਏਅਰ ਵਿੰਗ ਦੁਆਰਾ
ਨੰਬਰ 1 ਪੰਜਾਬ ਏਅਰ ਸਕਾਡ੍ਰਨ ਦੇ ਸਹਿਯੋਗ ਨਾਲ ਕਾਰਗਿਲ ਵਿਜੇ ਦਿਵਸ ਦਾ ਆਯੋਜਨ
ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਐਨ.ਸੀ.ਸੀ. ਕੈਡੇਟਸ ਨੂੰ ਪ੍ਰੇਰਨਾ
ਦੇਣ, ਕਾਰਗਿਲ ਜੰਗ ਦੇ ਘਟਨਾਕ੍ਰਮ ਅਤੇ ਦੇਸ਼ ਭਗਤੀ ਸੰਬੰਧੀ ਆਪਣੇ ਵਿਚਾਰ
ਪ੍ਰਸਤੁਤ ਕਰਨ ਲਈ ਜੁਨੀਅਰ ਅਫਸਰ ਜਿਤੇਸ਼ ਚਤੁਰਵੇਦੀ, ਕੋਰਪਰਲ ਜੇ.ਕੇ ਮਿਸ਼ਰਾ ਅਤੇ
ਸਾਰਜੈਂਟ ਆਰੀਅਨ ਭੱਟ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਪਹੁੰਚੇ। ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ
ਇਸ ਜੰਗ ਵਿੱਚ ਭਾਰਤੀ ਫੋਜਾਂ ਦੀ ਬਹਾਦਰੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਵਿਰੋਧੀ ਦੇਸ਼ ਦੀਆਂ ਫੋਜਾਂ ਦੀ ਚਲਾਕੀ ਅਤੇ ਧੋਖੇ ਭਰੀ ਸਾਜਿਸ਼
ਨੂੰ ਸਾਡੀਆਂ ਫੋਜਾਂ ਨੇ ਬੜੀ ਬਹਾਦਰੀ ਅਤੇ ਸੂਝਬੂਝ ਨਾਲ ਨਜਿੱਠਿਆ। ਅਖੀਰ ’ਤੇ
ਵਿਰੋਧੀ ਫੌਜਾਂ ਨੂੰ ਹਥਿਆਰ ਸੁੱਟਣੇ ਪਏ ਸਨ। ਉਹਨਾਂ ਐਨ.ਸੀ.ਸੀ. ਕੈਡੇਟਸ
ਨੂੰ ਭਵਿੱਖ ਵਿੱਚ ਦੇਸ਼ ਦੀਆਂ ਫੌਜਾਂ ਦਾ ਹਿੱਸਾ ਬਣਨ ਲਈ ਪ੍ਰੇਰਿਆ। ਏਅਰਵਿੰਗ
ਦੇ ਫਲਾਇੰਗ ਅਫ਼ੳਮਪ;ਸਰ ਪ੍ਰੋ. ਮਨਪ੍ਰੀਤ ਲਹਿਲ ਨੇ ਕੈਡੇਟਸ ਨੂੰ ਏਅਰ ਫੋਰਸ ਵਿੱਚ ਜਾਣ
ਦੀ ਤਿਆਰੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨ ਬੁਲਾਰਿਆਂ ਦਾ
ਧੰਨਵਾਦ ਕੀਤਾ। ਇਸ ਮੌਕੇ ਡਾ. ਮਨੋਹਰ ਸਿੰਘ, ਮੁਖੀ ਕੰਪਿਊਟਰ ਸਾਇੰਸ
ਵਿਭਾਗ ਅਤੇ ਆਈ.ਟੀ.ਵਿਭਾਗ ਵੀ ਹਾਜ਼ਰ ਸਨ।