ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦਾ ਵਾਧੂ ਚਾਰਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਸਪੋਰਟਸ ਤੇ ਐਸੋਸੀਏਟ ਪ੍ਰੋਫੈਸਰ ਇਕਨਾਮਿਕਸ ਵਿਭਾਗ ਨੂੰ ਦਿੱਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਡਾ. ਸਿਮਰਨਜੀਤ ਸਿੰਘ ਬੈਂਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਦੇ ਸਪੋਰਟਸ ਵਿਭਾਗ ਨੇ ਵੱਡੇ ਤੇ ਨਾਮੀ ਖਿਡਾਰੀ ਪੈਦਾ ਕਰਨ ਦੇ ਨਾਲ-ਨਾਲ ਪ੍ਰਿੰਸੀਪਲ ਵੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਡਾ. ਤਰਸੇਮ ਸਿੰਘ ਦੇ ਪ੍ਰਿੰਸੀਪਲ ਬਣਨ ਤੋਂ ਬਾਦ ਵਿਭਾਗ ਵਿੱਚ ਅੱਹੁਦਾ ਖਾਲੀ ਹੋ ਗਿਆ ਸੀ। ਉਨ੍ਹਾਂ ਤੋਂ ਪਹਿਲਾ ਡਾ. ਜਸਪਾਲ ਸਿੰਘ ਵੀ ਇੱਥੋਂ ਪ੍ਰਿੰਸੀਪਲ ਬਣ ਕੇ ਗਏ ਹਨ। ਇਸ ਲਈ ਖੇਡ ਪ੍ਰਾਪਤੀਆਂ ਦਾ ਸਫ਼ਰ ਜਾਰੀ ਰੱਖਣ ਲਈ ਤਜ਼ਰਬੇਦਾਰ, ਡੂੰਘੀ ਨੀਝ ਤੇ ਸ਼ਿੱਦਤ ਨਾਲ ਖੇਡਾਂ ਦੇ ਖੇਤਰ ਵਿੱਚ ਬਤੌਰ ਡੀਨ ਸਪੋਰਟਸ ਸੇਵਾਵਾਂ ਦੇਣ ਵਾਲੇ ਡਾ. ਬੈਂਸ ਨੂੰ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹਨ੍ਹਾਂ ਆਸ ਪ੍ਰਗਟਾਈ ਕਿ ਡਾ. ਬੈਂਸ ਦੀ ਅਗਵਾਈ ਵਿੱਚ ਕਾਲਜ ਦਾ ਸਪੋਰਟਸ ਵਿਭਾਗ ਪਹਿਲਾ ਨਾਲੋਂ ਵੀ ਵਧੇਰੇ ਜਜ਼ਬੇ ਨਾਲ ਖੇਡਾਂ ਦੇ ਖੇਤਰ ਵਿੱਚ ਸੇਵਾਵਾਂ ਦੇਵੇਗਾ। ਇਸ ਮੌਕੇ ਡਾ. ਬੈਂਸ ਨੇ ਭਰੋਸਾ ਦਿਵਾਇਆ ਕਿ ਉਹ ਵਿਭਾਗ ਦੀ ਬਿਹਤਰੀ ਅਤੇ ਖੇਡਾਂ ਦੀ ਖਾਤਰ ਦਿਲ-ਜਾਨ ਲਗਾ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਲਜ ਦੇ ਹੋਣਹਾਰ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੱੰਦਰੀ ਟ੍ਰਾਫੀ 24 ਵਾਰ ਜਿੱਤ ਕੇ ਜੋ ਰਿਕਾਰਡ ਬਣਾਇਆ ਹੈ, ਉਹ ਜਿੱਤ ਦੇ ਸਫਰ ਨੂੰ ਜਾਰੀ ਰੱਖਣਗੇ ਅਤੇ ਭਾਰਤ ਸਰਕਾਰ ਦੇ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਖੇਡਾਂ ਦੇ ਖੇਤਰ ਵਿੱਚ ਨਵੀਆਂ ਪੈੜਾ ਪਾਉਣ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਮੌਕੇ ਪ੍ਰੋ. ਹਰੀ ਓਮ ਵਰਮਾ, ਪ੍ਰੋ. ਅਹੂਜਾ ਸੰਦੀਪ, ਪ੍ਰੋ. ਪਲਵਿੰਦਰ ਸਿੰਘ ਬੋਲੀਨਾ ਅਤੇ ਪ੍ਰੋ. ਅਜੇ ਕੁਮਾਰ ਵੀ ਹਾਜ਼ਰ ਸਨ।