
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕੈਮਿਸਟਰੀ ਵਿਭਾਗ ਵਲੋਂ ਮੈਂਡਲੀਵ ਸੋਸਾਇਟੀ ਦੇ ਬੈਨਰ ਹੇਠ ਮੋਸਬੌਰ ਸਪੈਕਟਰੋਸਕੋਪੀ ਦੀ ਤਕਨੀਕ ਸੰਬੰਧੀ ਇੱਕ ਆਨਲਾਈਨ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਮਨਪ੍ਰੀਤ ਕੌਰ, ਕੈਮਿਸਟਰੀ ਵਿਭਾਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੁੱਖ ਵਕਤਾ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਦੇ ਮੁਖੀ ਪ੍ਰੋ. ਅਰੁਣਜੀਤ ਕੌਰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਕੈਮਿਸਟਰੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਖੋਜ ਦੇ ਖੇਤਰ ਵਿੱਚ ਵਰਤੇ ਜਾਂਦੇ ਟੂਲਜ਼ ਸੰਬੰਧੀ ਸੈਮੀਨਾਰ, ਵੈਬੀਨਾਰ ਤੇ ਗੈਸਟ ਲੈਕਚਰ ਕਰਵਾਉਣਾ ਇੱਕ ਉੱਤਮ ਉਪਰਾਲਾ ਹੈ, ਜੋ ਕਿ ਸਮੇਂ ਦੀ ਜ਼ਰੂਰਤ ਵੀ ਹੈ। ਉਹਨਾਂ ਇਸ ਲੈਕਚਰ ਤੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੋਜ ਅਤੇ ਅਧਿਐਨ ਦੇ ਖੇਤਰ ਵਿੱਚ ਜਾਣਾ ਚਾਹੀਦਾ ਹੈ। ਲੈਕਚਰ ਦੇ ਮੁੱਖ ਵਕਤਾ ਡਾ. ਮਨਪ੍ਰੀਤ ਕੌਰ ਨੇ ਖੋਜ ਅਤੇ ਅਧਿਐਨ ਲਈ ਮੌਸਬੌਰ ਸਪੈਕਟਰੋਸਕੋਪੀ ਤਕਨੀਕ ਦੀ ਵਰਤੋਂ, ਢੰਗ-ਤਰੀਕਿਆਂ ਅਤੇ ਖੋਜ ਵਿੱਚ ਇਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਲੈਕਚਰ ਵਿੱਚ ਕੈਮਿਸਟਰੀ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਤੋਂ ਇਲਾਵਾ ਐਮ.ਐਸਸੀ. ਤੇ ਬੀ.ਐਸਸੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਲੈਕਚਰ ਦੌਰਾਨ ਮੰਚ ਸੰਚਾਲਨ ਡਾ. ਗੀਤਾਂਜਲੀ ਕੌਸ਼ਲ ਨੇ ਕੀਤਾ। ਵੈਬੀਨਾਰ ਵਿੱਚ ਵਿਭਾਗ ਦੇ ਅਧਿਆਪਕ ਡਾ. ਰਜਨੀਸ਼ ਮੋਦਗਿੱਲ, ਡਾ. ਨਵਜੋਤ ਕੌਰ, ਡਾ. ਭੁਪਿੰਦਰਪਾਲ ਸਿੰਘ, ਡਾ. ਵਿਕਾਸ ਕੁਮਾਰ, ਡਾ. ਹਰਸ਼ਵੀਰ, ਡਾ. ਹਰਜਿੰਦਰ ਕੌਰ ਅਤੇ ਡਾ. ਰੰਜੂ ਮਹਾਜਨ ਵੀ ਸ਼ਾਮਲ ਹੋਏ।