ਜਲੰਧਰ :  ਲਾਇਲਪੁਰ ਖ਼ਾਲਸਾ ਕਾਲਜ ਦੇ ਭੂਗੋਲ ਵਿਭਾਗ ਵੱਲੋਂ ਬੀ.ਏ ਅਤੇ ਐਮ.ਏ ਦੇ ਵਿਦਿਆਰਥੀਆਂ ਦੇ ਲਈ ਇਕ ਸਿੱਖਿਆ ਭਰਪੂਰ ਅਤੇ ਮਨੋਰੰਜਕ ਟਰਿਪ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਚੰਡੀਗੜ੍ਹ ਸ਼ਹਿਰ ਦੀ ਬਣਤਰ ਦੇ ਵੱਖ-ਵੱਖ ਪਹਿਲੂਆਂ ਨਾਲ ਰੂਬਰੂ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਟਰਿਪ ਨੂੰ ਰਵਾਨਾ ਕਰਦਿਆਂ ਅਜਿਹੇ ਪ੍ਰੋਗਰਾਮਾਂ ਦੀ ਵਿਦਿਆਰਥੀਆਂ ਲਈ ਅਹਿਮੀਅਤ ਦੱਸੀ ਅਤੇ ਕਾਲਜ ਵੱਲੋਂ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਇਸ ਮੌਕੇ ਵਿਦਿਆਰਥੀਆਂ ਨੇ ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਪਹਿਲੂਆਂ ਜਿਨ੍ਹਾਂ ਵਿੱਚ ਸ਼ਹਿਰ ਦੀ ਭੂਗੋਲਿਕ ਬਣਤਰ, ਸੁਖਨਾ ਝੀਲ, ਜਲ ਸਹੂਲਤਾਂ ਅਤੇ ਰੌਕ ਗਾਰਡਨ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ। ਇਸ ਵਿੱਦਿਅਕ ਟੂਰ ਵਿੱਚ ਵਿਦਿਆਰਥੀਆਂ ਦੇ ਨਾਲ ਪ੍ਰੋ. ਜੇ.ਐਸ.ਰਾਣਾ, ਪ੍ਰੋ. ਗੀਤਾਂਜਲੀ, ਪ੍ਰੋ. ਦੀਪਾ ਚੌਧਰੀ, ਪ੍ਰੋ. ਅਮਿਤ ਅਤੇ ਪ੍ਰੋ. ਉਂਕਾਰ ਸਿੰਘ ਵੀ ਹਾਜ਼ਰ ਸਨ।