ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪ੍ਰਸ਼ਾਸਨ ਵਲੋਂ ਕੋਵਿਡ-19 ਤੋਂ ਬਚਾਓ ਲਈ ਵੈਕਸੀਨ ਲਗਾਉਣ ਲਈ ਸਿਟੀ ਵੂਫਰ ਬੈਨਰ ਹੇਠ ਵੈਕਸੀਨੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦੇ ਉਦਘਾਟਨ ਸਮਾਰੋਹ ਵਿੱਚ ਸ੍ਰੀ ਘਨਸ਼ਿਆਮ ਥੋਰੀ ਡਿਪਟੀ ਕਮਿਸ਼ਨਰ ਅਤੇ ਜੈਇੰਦਰ ਸਿੰਘ ਐਸ.ਡੀ.ਐਮ. ਜਲੰਧਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਉਹਨਾਂ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾ। ਸ੍ਰੀ ਘਨਸ਼ਿਆਮ ਥੋਰੀ ਡੀ.ਸੀ. ਜਲੰਧਰ ਨੇ ਜਲੰਧਰ ਵਾਸੀਆ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਕੋਵਿਡ-19 ‘ਤੇ ਫਤਿਹ ਪਾਈ ਜਾ ਸਕੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਦੱਸਿਆ ਕਿ ਵੈਕਸੀਨ ਲਗਾਉਣ ਲਈ ਸਾਰੇ ਹੀ ਲੋੜੀਂਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਿਟੀ ਵੂਫਰ ਵਲੋਂ ਵਾਜ਼ਿਬ ਰੇਟ 500 ਰੁਪਏ ਵਿੱਚ ਇਕ ਡੋਜ਼ ਲਗਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਦਿਨ ਵਿੱਚ 4 ਸਲਾਟ ਵਿੱਚ ਵੈਕਸੀਨ ਲਗਾਈ ਜਾ ਰਹੀ ਹੈ। ਇਹ ਸਲਾਟ ਹਨ:- ਸਵੇਰੇ 10:00 ਤੋਂ 11:00 ਵਜੇ, 11:00 ਤੋਂ 12:00 ਵਜੇ, 12:00 ਤੋਂ 1:00 ਵਜੇ ਅਤੇ 1:00 ਵਜੇ ਤੋਂ 2:00 ਵਜੇ ਬਾਅਦ ਦੁਪਹਿਰ। ਉਹਨਾਂ ਦੱਸਿਆ ਕਿ ਵੈਕਸੀਨ ਲਗਾਉਣ ਵਾਸਤੇ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਵੈਕਸੀਨੇਸ਼ਨ ਕੇਂਦਰ ਕਾਲਜ ਗੇਟ ਦੇ ਨੇੜੇ ਹੀ ਫਿਜ਼ਿਓਥੈਰੇਪੀ ਵਿਭਾਗ ਦੀ ਓ.ਪੀ.ਡੀ. ਵਿੱਚ ਬਣਾਇਆ ਗਿਆ ਹੈ, ਜਿੱਥੇ ਪਾਰਕਿੰਗ ਤੋਂ ਇਲਾਵਾ ਹੋਰ ਜ਼ਰੂਰੀ ਸਹੂਲਤਾਂ ਗਰਾਂਉਂਡ ਫਲੋਰ ‘ਤੇ ਹੀ ਉਪਲਭਧ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਆਪਣੇ ਸਲਾਟ ਤੋਂ ਪਹਿਲਾਂ ਵੈਕਸੀਨ ਲਈ ਆ ਜਾਂਦਾ ਹੈ ਤਾਂ ਉਸ ਲਈ ਪ੍ਰੀ ਵੈਕਸੀਨ ਅਤੇ ਪੋਸਟ ਵੈਕਸੀਨ ਲਈ ਵੀ ਇੱਕ ਵੱਖਰਾ ਹਾਲ ਕਮਰਾ ਰਾਖਵਾਂ ਰੱਖਿਆ ਗਿਆ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ 31 ਮਈ ਤੋਂ ਚੱਲ ਰਹੇ ਵੈਕਸੀਨੇਸ਼ਨ ਕੇਂਦਰ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਿਨ ਰਜਿਸਟਰਡ ਹੋਏ ਕ੍ਰਮਵਾਰ 101, 102 ਅਤੇ 200 ਵਿੱਚੋਂ 93, 93 ਅਤੇ 179 ਲੋਕਾਂ ਨੇ ਵੈਕਸੀਨ ਲਗਵਾਈ। ਉਨ੍ਹਾਂ ਦੱਸਿਆ ਕਿ ਵੈਕਸੀਨੇਸ਼ਨ ਸਟਾਫ਼ ਅਤੇ ਲੋਕਾਂ ਦੀ ਜ਼ਰੂਰਤ ਅਨੁਸਾਰ ਮਦਦ ਲਈ ਸ੍ਰੀ ਅਸ਼ਵਨੀ ਕੁਮਾਰ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਵੈਕਸੀਨੇਸ਼ਨ ਲਗਾਉਣ ਲਈ ਹਟਟਪਸ://ਾਾ.ਚਟਿੇਾੋੋਡੲਰ. ਚੋਮ/ੲਵੲਨਟ/ਵੳਚਚਨਿੳਟiੋਨ-ਦਰਵਿੲ ਲਿੰਕ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਕਾਲਜ ਵਿਖੇ ਇਹ ਵੈਕਸੀਨ ਅਭਿਆਨ 10 ਜੂਨ 2021 ਤੱਕ ਚਲੇਗਾ।