ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਗਤੀਸ਼ੀਲ ਰਹਿੰਦਾ ਹੈ। ਇਥੋਂ ਦੇ ਵਿਦਿਆਰਥੀ ਅਕਾਦਮਿਕ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਚ ਪ੍ਰਾਪਤੀਆਂ ਕਰਦੇ ਹਨ। ਨਵੇਂ ਸੈਸ਼ਨ 2021-22 ਲਈ ਖਿਡਾਰੀ ਲੜਕੀਆਂ ਦੀ ਚੋਣ ਕਰਨ ਲਈ ਕਾਲਜ ਵਿਖੇ ਖੇਡ ਟਰਾਇਲ ਕਰਵਾਏ ਗਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਨ੍ਹਾਂ ਖੇਡ ਟਰਾਇਲਾਂ ਦੇ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖਿਡਾਰੀ ਵਿਦਿਆਰਥਣਾਂ ਦਾ ਕਾਲਜ ਨਾਲ ਜੁੜਨ ’ਤੇ ਸੁਆਗਤ ਕੀਤਾ, ਉਨ੍ਹਾਂ ਨੂੰ ਸ਼ੁਭਕਾਮਨਾਵਾਾਂ ਦਿੱਤੀਆਂ ਅਤੇ ਪੂਰੀ ਖੇਡ ਭਾਵਨਾ ਨਾਲ ਟਰਾਇਲ ਦੇਣ ਅਤੇ ਖੇਡਾਂ ਨੂੰ ਸਮਰਪਿਤ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ। ਟੋਕੀਓ ਓਲੰਪਿਕ ਵਿਚ ਵਧੇਰੇ ਮੈਡਲ ਲੜਕੀਆਂ ਦੇ ਨਾਂ ਰਹੇ ਹਨ। ਜਿਸ ਨਾਲ ਖੇਡਾਂ ਦੇ ਖੇਤਰ ਵਿਚ ਇਕ ਨਵੇਂ ਯੁੱਗ ਦਾ ਆਗ਼ਾਜ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਖੇਡਾਂ ਵਿਚ ਉਤਸ਼ਾਹ ਨੇ ਲੜਕੀਆਂ ਵਿਚ ਇਕ ਨਵੀਂ ਊਰਜਾ ਭਰੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਾਲਜ ਵਿਖੇ ਲੜਕੀਆਂ ਵਾਸਤੇ ਨਵਾਂ ਖੇਡ ਵਿੰਗ ਸਥਾਪਤ ਕੀਤਾ ਹੈ। ਜਿਸ ਤਹਿਤ ਰਾਸ਼ਟਰੀ ਪੱਧਰ ਦੀਆਂ ਵਿਦਿਆਰਥੀ ਖਿਡਾਰਨਾਂ ਲਈ ਵਿਸ਼ੇਸ਼ ਸਹੂਲਤਾਂ ਦਾ ਉਪਬੰਦ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ iੰਦੰਦਿਆਂ ਦੱਸਿਆ ਕਿ ਅੱਜ ਐਥਲੈਟਿਕਸ, ਬੈਡਮਿੰਟਨ, ਤੀਰਅੰਦਾਜ਼ੀ, ਵੇਟ ਲਿਫਟਿੰਗ, ਪੈਨਕੇਕ ਸਾਲੇਟ, ਕਰਾਟੇ, ਬੌਕਸਿੰਗ, ਫੈਸਿੰਗ, ਸ਼ੂਟਿੰਗ ਅਤੇ ਤਾਇਕਵਾਂਡੋ ਖੇਡਾਂ ਦੇ ਟ੍ਰਾਇਲ ਕਰਵਾਏ ਗਏ ਹਨ। ਇਸ ਮੌਕੇ ਡਾ. ਐਸ.ਐਸ. ਬੈਂਸ ਡੀਨ ਸਪੋਰਟਸ, ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।