ਜਲੰਧਰ: ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ‘ਦੀ ਜੱਟ ਸਿੱਖ ਕੌਂਸਿਲ (ਰਜਿ.)’ ਵਲੋਂ ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਸਕਾਲਰਸ਼ਿਪ ਵਜੋਂ ਦਿੱਤੀ ਗਈ। ਸਮਾਗਮ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸ. ਜਗਦੀਪ ਸਿੰਘ ਸ਼ੇਰਗਿੱਲ, ਗਵਰਨਿੰਗ ਸੈਕਟਰੀ ਜੱਟ ਸਿੰਘ ਕੌਂਸਿਲ, ਸ. ਪਰਮਿੰਦਰ ਸਿੰਘ ਹੇਅਰ, ਵਿੱਤ ਸਕੱਤਰ, ਸ. ਸਰਬਜੋਤ ਸਿੰਘ ਲਾਲੀ ਆਫਿਸ ਸੈਕਟਰੀ, ਜਤਿੰਦਰ ਸਿੰਘ ਸਿੱਧੂ, ਕਾਰਜਕਾਰੀ ਮੈਂਬਰ, ਕਰਨਲ ਏ.ਐਸ. ਵਿਰਕ, ਜੀਵਨ ਮੈਂਬਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਜੱਟ ਸਿੱਖ ਕੌਂਸਿਲ ਵਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸਕਾਲਰਸ਼ਿਪ ਲਈ ਕੌਂਸਿਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਨਾਲ ਇਨ੍ਹਾਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਵਿਚ ਅਤੇ ਅੱਗੇ ਵਧਣ ਲਈ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਉਜਲੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ। ਉਨ੍ਹਾਂ ਜੱਟ ਸਿੱਖ ਕੌਂਸਿਲ ਦੇ ਇਸ ਉਪਰਾਲੇ ਨੂੰ ਮਨੁੱਖਤਾ ਦੀ ਵੱਡੀ ਸੇਵਾ ਕਿਹਾ। ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਨਵਜੋਤ ਕੌਰ ਬੀਪੀਟੀ ਭਾਗ ਦੂਜਾ, ਸੁਖਪ੍ਰੀਤ ਕੌਰ, ਬੀਪੀਟੀ ਭਾਗ ਦੂਜਾ, ਮਨਦੀਪ ਸਿੰਘ ਬੀ.ਵਾਕ ਸਾਫਟਵੇਅਰ ਡਿਵੈਲਮੈਂਟ ਸਮੈਸਟਰ ਪੰਜਵਾਂ, ਕਮਲਪ੍ਰੀਤ ਕੌਰ ਬੀ.ਪੀ.ਟੀ. ਭਾਗ ਦੂਜਾ, ਪ੍ਰਦੀਪ ਕੌਰ ਬੀ.ਏ. ਸਮੈਸਟਰ ਪਹਿਲਾ, ਇਸ਼ਪ੍ਰੀਤ ਸਿੰਘ ਢਿਲੋਂ ਬੀ.ਐਸਸੀ (ਨਾਨ-ਮੈਡਿਕਲ) ਸਮੈਸਟਰ ਤੀਜਾ, ਭੁਪਿੰਦਰ ਸਿੰਘ ਬੀ.ਏ. ਸਮੈਸਟਰ ਪਹਿਲਾ, ਰਮਨੀਤ ਕੌਰ ਬੀ.ਪੀ.ਟੀ. ਭਾਗ ਚੌਥਾ, ਸੁਪ੍ਰੀਤ ਕੌਰ ਐਮ.ਐਸਸੀ. (ਫਿਜਿਕਸ) ਸਮੈਸਟਰ ਤੀਜਾ, ਧਰਮਿੰਦਰ ਸਿੰਘ ਐਮ.ਐਸਸੀ. (ਗਣਿਤ) ਸਮੈਸਟਰ ਪਹਿਲਾ ਸ਼ਾਮਲ ਸਨ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ, ਅਕਾਦਮਿਕ ਅਫੇਅਰਜ਼, ਪ੍ਰੋ. ਅਰੁਣਜੀਤ ਕੌਰ, ਮੁਖੀ ਕੈਮਿਸਟਰੀ ਵਿਭਾਗ, ਡਾ. ਮਨੋਹਰ ਸਿੰਘ, ਮੁਖੀ ਕੰਪਿਊਟਰ ਵਿਭਾਗ, ਡਾ. ਤਰਸੇਮ ਸਿੰਘ, ਮੁਖੀ ਸਰੀਰਿਕ ਸਿੱਖਿਆ ਵਿਭਾਗ ਅਤੇ ਡਾ. ਬਲਵਿੰਦਰ ਸਿੰਘ ਮੁਖੀ ਫਿਜਿਕਸ ਵਿਭਾਗ ਵੀ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰਪਾਲ ਮੰਡ ਨੇ ਕੀਤਾ।