ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ‘ਰਾਸ਼ਟਰੀ ਖੇਡ
ਦਿਵਸ’ ਮਨਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਤਰਸੇਮ ਸਿੰਘ ਨੇ ਮੇਜਰ ਧਿਆਨ
ਚੰਦ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਪਹਿਨਾਏ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਡਾ.
ਸਮਰਾ ਨੇ ਇਸ ਮੌਕੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਂਵੇ ਇਸ
ਸਮੇਂ ਸਾਰਾ ਵਿਸ਼ਵ ਹੀ ਕੋਵਿਡ-19 ਨਾਲ ਲੜ ਰਿਹਾ ਹੈ, ਪਰ ਖਿਡਾਰੀ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਪ੍ਰੈਕਟਿਸ ਨੂੰ
ਜਾਰੀ ਰੱਖ ਕੇ ਸੱਚੀ ਸਪੋਰਟਿੰਗ ਸਪਿਰਿਟ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਕੋਵਿਡ ਦਾ ਇਹ ਦੌਰ ਵੀ
ਲੰਘ ਜਾਵੇਗਾ ਤੇ ਖਿਡਾਰੀ ਜਲਦ ਹੀ ਖੇਡ ਮੈਦਾਨਾਂ ਵਿਚ ਹੋਣਗੇ ਤੇ ਦੇਸ਼ ਲਈ ਪ੍ਰਾਪਤੀਆਂ ਕਰਨਗੇ। ਖੇਡ ਵਿਭਾਗ
ਦੇ ਮੁਖੀ ਡਾ. ਤਰਸੇਮ ਸਿੰਘ ਤੇ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਨੇ ਇਸ ਮੌਕੇ ਦੱਸਿਆ ਕਿ ਕਾਲਜ ਵਿਚ ਵੱਖ-
ਵੱਖ ਟੀਮਾਂ ਨਾਲ ਸੰਬੰਧਿਤ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ ਤੇ ਵਿਦਿਆਰਥੀ ਬੜੇ
ਉਤਸ਼ਾਹ ਨਾਲ ਕਾਲਜ ਵਿਚ ਦਾਖਲਾ ਲੈ ਰਹੇ ਹਨ। ਇਸ ਮੌਕੇ ਵਿਭਾਗ ਦੇ ਸਟਾਫ ਮੈਂਬਰ ਸ. ਜਗਦੀਸ਼ ਸਿੰਘ,
ਏ.ਐਲ ਸੈਣੀ,  ਸੁਨੀਲ ਕੁਮਾਰ ਅਤੇ ਵਾਲੀਬਾਲ ਕੋਚ ਸ. ਗੁਰਬਖਸ਼ ਸਿੰਘ ਵੀ ਹਾਜ਼ਰ ਸਨ।