ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਉਣ ਅਤੇ
ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀ ਸਿੱਖਿਆ ਦੇ ਨਾਲ ਜੋੜਨਤ  ਵੱਧ ਤੋਂ ਵੱਧ ਲਾਭ ਦੇਣ
ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਕਰਕੇ ਕਾਲਜ ਨਿੱਤ ਨਵੀਆਂ ਤਕਨੀਕਾਂ ਅਤੇ ਸਹੂਲਤਾਂ
ਵਿੱਦਿਆਰਥੀਆਂ ਲਈ ਮੁੱਹਈਆ ਕਰਵਾ ਰਿਹਾ ਹੈ। ਇਸੇ ਲੜੀ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ,
ਖੇਡਾਂ, ਕਲਚਰਲ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਦਿਲਸਚਪੀ ਨੂੰ ਧਿਆਨ ਵਿੱਚ ਰੱਖਦੇ ਹੋਏ
ਵਿਦਿਆਰਥੀਆਂ ਲਈ ਸੈਲਫ਼ ਪੁਆਂਇੰਟ ਤਿਆਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਪ੍ਰਿੰਸੀਪਲ
ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਉਹਨਾਂ ਕਿਹਾ ਕਿ ਅਜੋਕੇ ਵਿਗਿਆਨ ਅਤੇ ਟੈਕਨੋਲੋਜੀ ਤੇ
ਸੰਚਾਰ ਦੇ ਯੁਗ ਵਿੱਚ ਕੈਮਰੇ ਦਾ ਮਹੱਤਵ ਬਹੁਤ ਵਧ ਗਿਆ ਹੈ। ਫੋਟੋਗ੍ਰਾਫੀ ਅਤੇ
ਵੀਡੀਓਗ੍ਰਾਫੀ ਵਿੱਚ ਵੀ ਲੋਕ ਕੈਰੀਅਰ ਬਣਾ ਰਹੇ ਹਨ। ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਇਸ ਕਲਾ
ਖੇਤਰ ਵਿੱਚ ਵੀ ਕਾਫ਼ੀ ਰੁਚੀ ਰੱਖਦੇ ਹਨ। ਇਸ ਲਈ ਕਾਲਜ ਵਿਖੇ ਸੈਲਫ਼ ਪੁਆਂਇੰਟ ਬਣਾਇਆ ਗਿਆ
ਹੈ। ਇਥੇ ਫੋਟੋ ਖਿੱਚ ਕੇ ਜਿੱਥੇ ਵਿਦਿਆਰਥੀ ਆਪਣਾ ਮਨੋਰੰਜਨ ਕਰ ਸਕਦੇ ਹਨ, ਉਥੇ
ਫੋਟੋਗ੍ਰਾਫੀ ਦੇ ਖੇਤਰ ਲਈ ਇਹ ਸੈਲਫੀ ਪੁਆਂਇੰਟ ਪ੍ਰੈਕਟਿਸ ਪਲੇਸ ਵੀ ਬਣ ਸਕਦਾ ਹੈ। ਉਹਨਾਂ
ਦੱਸਿਆ ਕਿ ਵਿਦਿਆਰਥੀਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਕਾਲਜ ਵਿਖੇ ਨਵੇਂ
ਕੋਰਸ ਸ਼ੁਰੂ ਕੀਤੇ ਗਏ ਹਨ ਉਥੇ ਸਹਿਪਾਠ ਕਿਰਿਆਵਾਂ ਦੇ ਅੰਤਰਗਤ ਨਵੀਨ ਮਨੋਰੰਜਕ ਤੇ
ਸਿੱਖਿਆਦਾਇਕ ਗਤੀਵਿਧੀਆਂ ਕਾਲਜ ਵਿਖੇ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਡਾ.
ਸਿਮਰਨਜੀਤ ਸਿੰਘ ਬੈਂਸ ਇੰਚਾਰਜ ਕੈਂਪਸ ਮੇਨਟੇਨਸ ਕਮੇਟੀ ਅਤੇ ਉਹਨਾਂ ਦੀ ਟੀਮ ਨੂੰ
ਵਧਾਈ ਦਿੱਤੀ। ਸੈਲਫ਼ ਪੁਆਂਇੰਟ ਦੇ ਉਦਘਾਟਨ ਮੌਕੇ ਪ੍ਰੋ. ਗੀਤਾਂਜਲੀ ਮੋਦਗਿੱਲ ਤੇ
ਵਿਦਿਆਰਥੀ ਹਾਜ਼ਰ ਸਨ।