ਲੁਧਿਆਣਾ : ਲੁਧਿਆਣਾ ‘ਚ ਦਿਨੋਂ-ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਥਾਣਾ ਲਾਡੋਵਾਲ ਦੀ ਪੁਲਸ ਦੇ 12 ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਥਾਣਾ ਪ੍ਰਭਾਰੀ ਬਲਜੀਤ ਸਿੰਘ, ਥਾਣੇਦਾਰ ਰਾਮ ਕਿਸ਼ਨ ਤੇ ਹੌਲਦਾਰ ਸੁਖਪਾਲ ਸਿੰਘ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਥਾਣੇ ‘ਚ ਤਾਇਨਾਤ ਇਕ ਹੌਲਦਾਰ 3 ਅਗਸਤ ਨੂੰ ਆਪਣੇ ਘਰ ਤਰਨਤਾਰਨ ਛੁੱਟੀ ‘ਤੇ ਗਿਆ ਸੀ, ਜਿੱਥੇ ਉਹ ਬੀਮਾਰ ਹੋ ਗਿਆ, ਜਿਸ ਮਗਰੋਂ 6 ਅਗਸਤ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਉਸ ਦੇ ਪਾਜ਼ੇਟਿਵ ਆਉਣ ਮਗਰੋਂ ਥਾਣੇ ਦੇ ਬਾਕੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ।