ਲੋਕਤੰੰਤਰ ਦੀ ਮਜਬੂਤੀ ਵਾਸਤੇ ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰੂਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 21-10-2021 ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ ਪ੍ਰਸਾਰ ਕੇਂਦਰ ਪਿੰਡ ਬੋਲੀਨਾ ਦੋਆਬਾ ਵਿੱਖੇ ਵੋਟਾ ਪ੍ਰਤੀ ਵਿੱਦਾਆਰਥੀਆਂ ਨੂੰ ਜਾਗਰੂਕ ਕੀਤਾ।ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਪ੍ਰਿੰਸੀਪਲ ਜੀ ਨੇ ਬੱਚਿਆਂ ਨੂੰ ਨਿਡਰਤਾਂ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ।ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਸਭਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਸਬੰਧੀ ਦ੍ਰਿੜ ਕਰਵਾਇਆਂ।ਉਨ੍ਹਾ ਬੱਚਿਆਂ ਨੂੰ ਨਵੀਆਂ ਤਕਨੀਕਾ ਰਾਹੀਂ ਆਪਣੀ ਵੋਟਰ ਕਾਰਡ ਬਣਾਉਣ ਜਾ ਇਸ ਵਿੱਚ ਤਰਮੀਮ ਕਰਨ ਦੇ ਢੰਗ ਤਰੀਕੇ ਦੱਸੇ। ਇਸ ਮੋਂਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਸ਼੍ਰੀ ਕੁਲਵਿੰਦਰ ਬਾਘਾ (ਸਰਪੰਚ), ਵਿਭਾਗ ਦੇ ਮਿਸ ਨੇਹਾ (ਸੀ. ਡੀ. ਕੰਸਲਟੈਂਟ), ਮਿਸ ਪੂਜਾ ਸਿਆਲ (ਟ੍ਰੇਨਰ ਕੰਟਿਗ ਟੇਲਰਿੰਗ), ਸ਼੍ਰੀ ਹਰਪ੍ਰੀਤ (ਟ੍ਰੇਨਰ ਕੰਮਪਿੂਟਰ ਐਪਲੀਕੇਸ਼ਨ) ਅਤੇ ਪਿੰਡ ਦੇ ਹੋਰ ਪੱਤਵੰਤਿਆਂ ਸੱਜਨਾਂ ਦੇ ਸਦਕਾਂ ਇਹ ਵੋਟਾਂ ਪ੍ਰਤੀ ਜਾਗਰੁਕ ਕੈਂਪ ਨੇਪੜੇ ਚੜਿਆ।