ਫਗਵਾੜਾ 23 ਫਰਵਰੀ (ਸ਼ਿਵ ਕੋੜਾ) ਲੋੜਵੰਦਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਇਸ ਲਈ ਸਾਰਿਆਂ ਨੂੰ ਇਸ ਸੇਵਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ‘ਏਕ ਕੋਸ਼ਿਸ਼’ ਐਨ.ਜੀ.ਓ. ਅਤੇ ਤੇਰਾਂ-ਤੇਰਾਂ ਮਾਲ ਦੀ ਸੰਚਾਲਕ ਸਾਉਦੀ ਸਿੰਘ ਨੇ ਤੇਰਾਂ-ਤੇਰਾਂ ਮਾਲ ਦਾ ਇਕ ਸਾਲ ਪੂਰਾ ਹੋਣ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਨਵਜੱਮਿਆਂ ਬੱਚਿਆਂ ਨੂੰ ਕਪੜੇ ਅਤੇ ਮਰੀਜਾਂ ਨੂੰ ਦੁੱਧ ਦੀ ਸੇਵਾ ਵਰਤਾਉਣ ਮੌਕੇ ਕੀਤਾ। ਉਹਨਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨ ਨਾਲ ਵੱਖਰਾ ਹੀ ਸਕੂਨ ਮਿਲਦਾ ਹੈ ਅਤੇ ਨਾਲ ਹੀ ਦੱਸਿਆ ਕਿ ਤੇਰਾਂ-ਤੇਰਾਂ ਮਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਚਲਾਇਆ ਜਾ ਰਿਹਾ ਹੈ ਜਿੱਥੇ ਹਰ ਸਮਾਨ ਸਿਰਫ ਤੇਰਾਂ ਰੁਪਏ ਵਿਚ ਦਿੱਤਾ ਜਾਂਦਾ ਹੈ। ਇਸ ਤੇਰਾਂ-ਤੇਰਾਂ ਮਾਲ ਦੀ ਪਹਿਲੀ ਵਰੇ੍ਹਗੰਢ ਮੌਕੇ ਸਿਵਲ ਹਸਪਤਾਲ ਦੇ ਮਰੀਜਾਂ ਦੀ ਸੇਵਾ ਵਿਚ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਸਮਾਜ ਸੇਵਕ ਵਿਪਨ ਖੁਰਾਣਾ, ਰਮਨ ਨਹਿਰਾ, ਖਵੈਸ਼ ਭੱਟ, ਸੁਨੀਲ ਕੁਮਾਰ ਭੱਟ ਅਤੇ ਜਸਮੀਨ ਭੱਟ ਆਦਿ ਹਾਜਰ ਸਨ।