ਜਲੰਧਰ :- ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵੱਲੋਂ ਮਾਣ
ਨਾਲ ਇਹ ਸੂਚਨਾ ਸਾਂਝੀ ਕੀਤੀ ਜਾਂਦੀ ਹੈ ਕਿ ਕਾਲਜ ਦੀ ਬੀ. ਏ.
ਤੀਜਾ ਸਮੈਸਟਰ ਦੀ ਵਿਦਿਆਰਥਣ ਸੋਨਮ ਨੇ ਖੇਡਾਂ ਦੇ ਖੇਤਰ ਵਿਚ
ਵੱਡੀ ਪ੍ਰਾਪਤੀ ਹਾਸਿਲ ਕੀਤੀ। ਉਸਨੇ ਚੋਥੀ ਆਲ ਡਿਸਟ੍ਰਿਕਿਟ ਕਰਾਟੇ
ਚੈਮਪੀਅਨਸ਼ਿਪ ਜੋ ਕਿ ਕਰਾਟੇ ਐਸੋਸੀਏਸ਼ਨ, ਨਵਾਂ ਸ਼ਹਿਰ, ਐਸ.
ਬੀ. ਐਸ. ਨਗਰ (ਪੰਜਾਬ) ਵੱਲੋਂ 28 ਫਰਵਰੀ 2021 ਨੂੰ ਨਵਾਂ
ਸ਼ਹਿਰ ਵਿਖੇ ਆਯੋਜਿਤ ਕੀਤੀ ਗਈ ਸੀ ਵਿਚ ਪਹਿਲਾ ਸਥਾਨ ਪ੍ਰਾਪਤ
ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਹ ਸਨਮਾਨ ਉਸਨੇ 56 ਕਿਲੋ
ਵਰਗ ਵਿਚ ਹਾਸਿਲ ਕੀਤਾ। ਕਾਲਜ ਪ੍ਰਿਸੀਪਲ ਡਾ. ਨਵਜੋਤ ਜੀ ਨੇ ਇਸ
ਪ੍ਰਾਪਤੀ ਲਈ ਜਿਥੇ ਵਿਦਿਆਰਥਣ ਸੋਨਮ ਨੂੰ ਵਧਾਈ ਤੇ
ਸ਼ੂੱਭ ਇਛਾਵਾਂ ਦਿੱਤੀਆਂ ਉਥੇ ਫਿਜ਼ੀਕਲ ਐਜੂਕੇਸ਼ਨ
ਵਿਭਾਗ ਦੇ ਅਧਿਆਪਕ ਮੈਡਮ ਪਰਮਿੰਦਰ ਕੌਰ ਨੂੰ ਵੀ ਇਸ
ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।