ਜਲੰਧਰ : ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗ੍ਰੈਜੁੂਏਟ ਹਿੰਦੀ ਵਿਭਾਗ ਦੀ
ਪ੍ਰਾਅਧਿਆਪਕਾਂ ਡਾ. ਅਮਰਦੀਪ ਦਿਓਲ ਦੁਆਰਾ ਰਚਿਤ ਪੁਸਤਕ “ਗੁਰੂ ਨਾਨਕ ਬਾਣੀ : ਇਕ
ਅਧਿਆਪਨ(ਵਰਤਮਾਨ ਵਿਸ਼ਵ ਵਿਆਪੀ ਸੰਦਰਭ ਵਿਚ) ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਦੇ
ਸ਼ੀਰਸ਼ਕ ਅਤੇ ਸੰਬੰਧਿਤ ਵਿਸ਼ੇ ਉੱਤੇ ਪ੍ਰਕਾਸ਼ ਪਾਉਦਿਆਂ ਡਾ. ਅਮਰਦੀਪ ਦਿਓਲ ਨੇ ਗੁਰੂ
ਨਾਨਕ ਦੇਵ ਜੀ ਦੀ ਬਾਣੀ ਵਰਤਮਾਨ ਸਮੇਂ ਵਿਚ ਮਹੱਤਤਾ ਅਤੇ ਵਿਸ਼ਵੀਕਰਨ ਦੇ ਸੰਦਰਭ ਵਿਚ ਇਸ
ਦੀ ਵਿਸ਼ੇਸ਼ਤਾ ਨੂੰ ਦਰਸਾਇਆ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਡਾ.
ਦਿਓਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਹੀ ਦੀ ਬਾਣੀ ਅਤੇ
ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਤ ਤੇ ਪ੍ਰਸਾਰਿਤ ਕਰਨ ਦੀ ਬਹੁਤ ਜਰੂਰਤ ਹੇੈ। ਇਸ
ਸੰਦਰਭ ਵਿਚ ਡਾ. ਅਮਰਦੀਪ ਦਿਓਲ ਦੁਆਰਾ ਕੀਤਾ ਗਿਆ ਇਹ ਮਿਹਨਤੀ ਉਪਰਾਲਾ ਸ਼ਲਾਘਾਯੋਗ
ਹੈ। ਹਿੰਦੀ ਵਿਭਾਗ ਦੀ ਪ੍ਰਾਅਧਿਆਪਕਾਂ ਡਾ ਸਰਬਜੀਤ ਕੌਰ ਰਾਏ ਨੇ ਵੀ ਡਾ. ਅਮਰਦੀਪ ਦਿਓਲ
ਨੂੰ ਉਹਨਾਂ ਦੀ ਇਸ ਪੁਸਤਕ ਲਈ ਵਧਾਈ ਦਿੱਤੀ ।