ਜਲੰਧਰ: ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮਨ, ਜਲੰਧਰ ਦੇ ਸਰੀਰਿਕ ਸਿੱਖਿਆ ਵਿਭਾਗ
ਦੀਆਂ ਖਿਡਾਰਨਾਂ ਨੇ ਮਿਤੀ 08 ਅਪ੍ਰੈਲ 2021 ਨੂੰ ਨੈਸ਼ਨਲ ਸੈਮਬੋ
ਚੈਪੀਅਨਸ਼ਿਪ-2021 ਗੋਆ ਵਿਖੇ ਭਾਗ ਲਿਆ ਅਤੇ ਤਿੰਨ ਗੋਲਡ ਮੈਡਲ ਪ੍ਰਾਪਤ
ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਸੈਮਬੋ ਮੁਕਾਬਲੇ ਵਿਚ
ਵਿਦਿਆਰਥਣ ਪੱਲਵੀ ਨੇ 80 ਕਿਲੋ ਵੇਟ ਕੈਟਾਗਰੀ ਵਿਚ ਗੋਲਡ ਮੈਡਲ, ਰਿਆ ਨੇ 63 ਕਿਲੋ
ਵੇਟ ਕੈਟਾਗਰੀ ਵਿਚ ਗੋਲਡ ਮੈਡਲ ਅਤੇ ਕਿਰਨਦੀਪ ਨੇ ਵੀ 50 ਕਿਲੋ ਵੇਟ ਕੈਟਾਗਰੀ ਵਿਚ
ਗੋਲਡ ਮੈਡਲ ਹਾਸਲ ਕਰਕੇ ਖੇਡ ਜਗਤ ਵਿਚ ਨਾਮਣਾ ਖੱਟਿਆ। ਇਸ ਖੁਸ਼ੀ ਅਤੇ
ਮਾਣਮੱਤੇ ਮੌਕੇ ਤੇ ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਨੇ ਜੇਤੂ ਖਿਡਾਰੀਆਂ
ਦੀ ਪ੍ਰਸੰਸਾ ਕੀਤੀ ਅਤੇ ਵਧਾਈ ਦਿੱਤੀ। ਇਸਦੇ ਨਾਲ ਹੀ ਸਰੀਰਿਕ ਸਿੱਖਿਆ ਵਿਭਾਗ
ਦੀ ਅਸਿਟੈਂਟ ਪ੍ਰੋਫੈਸਰ ਮੈਡਮ ਪਰਮਿੰਦਰ ਦੀ ਯੋਗ ਅਗਵਾਈ ਅਤੇ ਮਿਹਨਤ ਦੀ
ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।