
ਜਲੰਧਰ 29 ਮਈ ਵਾਤਾਵਰਣ ਨੂੰ ਬਚਾਉਣ ਅਤੇ ਲੋਕਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕਰਨ ਲਈ ਡਿਪਸ ਸਕੂਲ
ਦੇ ਸਾਰੇ ਵਿਦਿਆਰਥੀਆਂ ਨੇ ਕਾਗਜ਼ ਅਤੇ ਕੱਪੜੇ ਨਾਲ ਬਣੇ ਲਿਫਾਫੇ ਅਤੇ ਬੈਗ ਬਣਾ ਕੇ ਵਰਤਣ ਦਾ ਸੰਦੇਸ਼ ਦਿੱਤਾ। ਡਿਪਸ ਦੇ ਸਾਰੇ ਸਕੂਲਾਂ
ਵਿਚ ਪੇਪਰ ਬੈਗਾਂ ਦੀ ਗਤੀਵਿਧੀ ਕੀਤੀ ਗਈ। ਜਿਸ ਵਿਚ ਵਿਦਿਆਰਥਿਆਂ ਨੇ ਆਪਣੇ ਘਰਾਂ ਵਿਚ ਪਏ ਪੁਰਾਣੇ ਅਖਬਾਰਾਂ, ਕਾਗਜ਼ਾਂ ਅਤੇ
ਕੱਪੜਿਆਂ ਦੀ ਵਰਤੋਂ ਕਰਦਿਆਂ ਬਹੁਤ ਸੁੰਦਰ ਬੈਗਾਂ ਅਤੇ ਲਿਫ਼ਾਫੇ ਬਣਾਏ। ਇਨਾਂ ਲਿਫ਼ਾਫਿਆਂ ਅਤੇ ਬੈਗਾਂ ਨੂੰ ਸ਼ਿਲਪਕਾਰੀ, ਆਪਣੇ ਹੱਥ ਨਾਲ
ਬਣਾਏ ਚਿੱਤਰਾਂ ਨਾਲ ਸਜਾਇਆ। ਕੁਝ ਵਿਦਿਆਰਥੀਆਂ ਨੇ ਆਪਣੇ ਲਿਫਾਫਿਆਂ 'ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਲਿਖਿਆ।
ਇਸ ਸਮੇਂ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਵਾਤਾਵਰਣ ਲਈ ਬਹੁਤ ਖ਼ਤਰਨਾਕ
ਹੈ। ਅਸੀਂ ਇਸ ਨੂੰ ਜਲਾ ਨਹੀਂ ਸਕਦੇ ਅਤੇ ਨਾ ਹੀ ਅਸੀਂ ਇਸ ਨੂੰ ਮਿੱਟੀ ਵਿਚ ਦਬਾ ਕੇ ਖਾਦ ਬਣਾ ਸਕਦੇ ਹਾਂ। ਇਹ ਸਾਲਾਂ ਤਕ ਇਸ ਤਰ੍ਹਾਂ
ਧਰਤੀ 'ਤੇ ਪਏ ਰਹਿੰਦੇ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਜੇਕਰ ਇਹ ਨਾਲਿਆਂ ਵਿਚ ਜਾਂਦਾ ਹੈ ਤਾਂ ਨਾਲੀਆਂ ਬੰਦ ਹੋ ਜਾਦੀਆਂ ਹਨ
ਅਤੇ ਜੇ ਜਾਨਵਰ ਖਾ ਜਾਂਦੇ ਹਨ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
ਐਮਡੀ ਤਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਇਸ ਨੂੰ ਨਸ਼ਟ ਕਰਨ ਲਈ ਸਾੜਦੇ ਹਾਂ ਤਾਂ ਇਹ ਇਸ ਤੋਂ ਬਹੁਤ ਖ਼ਤਰਨਾਕ ਰਸਾਇਣਾਂ
ਨਿਕਲਦੇ ਹੈ ਅਤੇ ਉਸੇ ਥਾਂ ਨੂੰ ਬੰਜਰ ਬਣਾ ਦਿੰਦੇ ਹਨ। ਸੀਈਓ ਮੋਨਿਕਾ ਮੰਡੋਤਰਾ ਨੇ ਕਿਹਾ ਕਿ ਬੱਚਿਆਂ ਨੂੰ ਹੀ ਨਹੀਂ ਬਲਕਿ ਬਡਿਆਂ ਨੂੰ ਵੀ
ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਘਰ ਤੋਂ ਬਾਹਰ ਜਾਂਦੇ ਹਨ ਤਾਂ ਉਹ ਪਲਾਸਟਿਕ ਦੇ ਬੈਗ ਦੀ ਵਰਤੋਂ ਨਾ ਕਰਨ, ਇਸ
ਜਗ੍ਹਾ ਤੇ ਕੱਪੜੇ , ਕਾਗਜ਼ ਦੇ ਲਿਫ਼ਾਫਿਆਂ ਅਤੇ ਬੈਗ ਦੀ ਵਰਤੋਂ ਕਰ ਸਕਦੇ ਹਨ।