ਫਗਵਾੜਾ, 17 ਦਸੰਬਰ (ਸ਼ਿਵ ਕੋੜਾ) 35ਵੇਂ ਵਾਤਾਵਰਨ ਮੇਲੇ ਦੇ ਚੌਥੇ ਦਿਨ ਫੈਂਸੀ ਡਰੈੱਸ ਮੁਕਾਬਲਾ ਅਤੇ ਸਿਹਤਮੰਦ ਬੇਬੀ ਮੁਕਾਬਲਾ ਕਰਵਾਏ ਗਏ। ਇਹ ਮੁਕਾਬਲੇ ਜੇਸੀਜ਼ ਫਗਵਾੜਾ ਇਲੀਟ ਅਤੇ ਇਨਰਵੀਲ ਕਲੱਬ ਫਗਵਾੜਾ ਵਲੋਂ ਅਯੋਜਿਤ ਕੀਤੇ ਗਏ। ਇਨਾਂ ਦੋਨਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਬਲੱਡ ਬੈਂਕ ਵਿਖੇ ਵੱਖਰੇ-ਵੱਖਰੇ ਸਮਾਗਮ ਅਯੋਜਿਤ ਕਰਕੇ ਕੀਤੇ ਗਏ। ਡਾ: ਤੁਸ਼ਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਜੇਸੀਜ਼ ਇਲੀਟ ਵਲੋਂ ਮੁੱਖ ਮਹਿਮਾਨ ਸ: ਗੁਰਚਰਨ ਸਿੰਘ ਪ੍ਰਿੰਸੀਪਲ ਗੋਵਰਨਮੈਂਟ ਸਕੂਲ ਜਗਤਪੁਰ ਜੱਟਾਂ ਅਤੇ ਸਤਿਕਾਰਤ ਮਹਿਮਾਨ ਹਰਜਿੰਦਰ ਗੋਗਨਾ ਦੇ ਕਰ ਕਮਲਾ ਹੱਥੋਂ ਵੰਡੇ ਗਏ। ਇਸ ਮੁਕਾਬਲੇ ਵਿੱਚ ਪਹਿਲੀ ਸ਼੍ਰੇਣੀ ਵਿੱਚ ਮਾਨਵ ਵਰਮਾ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਨੇ ਪਹਿਲਾ ਸਥਾਨ, ਦੂਸਰਾ ਸਥਾਨ ਮਨਰੀਤ ਕੌਰ, ਸਵਾਮੀ ਸੰਤ ਦਾਸ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਸ਼ਿਵਾ ਮਾਂ ਅੰਬੇ ਸਕੂਲ, ਹੌਂਸਲਾ ਵਧਾਓ ਸਨਮਾਨ ਮਨੰਤ ਡਵਾਈਨ ਪਬਲਿਕ ਸਕੂਲ ਵਲੋਂ ਪ੍ਰਾਪਤ ਕੀਤਾ ਗਿਆ। ਦੂਸਰੀ ਸ਼੍ਰੇਣੀ ਵਿੱਚ ਰੋਨਿਤ ਘਈ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਪਹਿਲਾ ਇਨਾਮ, ਦੂਸਰਾ ਸਥਾਨ ਖੁਸੀ ਸ਼ਰਮਾ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਬਰਕਤ ਸੁਮਨ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਜੇਸਨੀਤ ਕੌਰ ਮਾਂ ਅੰਬੇ ਸਕੂਲ ਨੇ ਹਾਸਲ ਕੀਤੇ। ਹੌਂਸਲਾ ਵਧਾਓ ਇਨਾਮ ਗੁਰਬਾਣੀ ਕੌਰ ਏਪਲ ਔਰਚਿਡ ਸਕੂਲ ਨੇ ਪ੍ਰਾਪਤ ਕੀਤਾ। ਤੀਸਰੀ ਸ਼੍ਰੇਣੀ ਵਿੱਚ ਹਰਨੂਰ ਕੌਰ ਮਾਂ ਅੰਬੇ ਸਕੂਲ ਪਹਿਲੇ ਸਥਾਨ ਤੇ ਰਹੀ। ਦੂਸਰੇ ਸਥਾਨ ਤੇ ਭਵਰੀਤ ਕੌਰ, ਸੰਤੂਰ ਇਨਟਰਨੈਸ਼ਨਲ ਸਕੂਲ ਅਤੇ ਤੀਸਰੇ ਸਥਾਨ ਤੇ ਸਹਿਵੀਰ ਸਿੰਘ ਸ੍ਰੀ ਹਨੂੰਮਤ ਇਨਟਰਨੈਸ਼ਨਲ ਸਕੂਲ ਨੇ ਹਾਸਲ ਕੀਤੇ। ਹੌਂਸਲਾ ਵਧਾਓ ਇਨਾਮ ਅੰਤਰਪ੍ਰੀਤ ਕੌਰ, ਭਾਈ ਘਨੱਈਆ ਸਕੂਲ ਨੇ ਪ੍ਰਾਪਤ ਕੀਤਾ। ਚੌਥੀ ਸ਼੍ਰੇਣੀ ਵਿੱਚ ਪਹਿਲਾ ਇਨਾਮ ਅਧਿਤਿਆ ਚੱਢਾ ਹਨੂੰਮਤ ਸਕੂਲ, ਦੂਸਰਾ ਇਸ਼ਮੀਤ ਕੌਰ ਸੰਥੂਰ ਇਟਰਨੈਸ਼ਨਲ ਸਕੂਲ, ਤੀਸਰਾ ਇਨਾਮ ਭਵਿਆ ਕਮਲਾ, ਨਹਿਰੂ ਸਕੂਲ ਅਤੇ ਹੌਂਸਲਾ ਵਧਾਓ ਇਨਾਮ ਗੁਰਨੂਰ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਸ਼ੈਲੀ ਨਾਕਰਾ ਅਤੇ ਜੋਤੀ ਸਹਿਦੇਵ ਜੋਨ ਪ੍ਰਧਾਨ ਜੇਸੀਜ਼ ਨੇ ਨਿਭਾਈ। ਦੋਨਾਂ ਸਮਾਗਮਾਂ ਵਿੱਚ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾਂ ਬੱਚਿਆਂ ਦੇ ਮਾਤਾ-ਪਿਤਾ ਅਤੇ ਜਸਪ੍ਰੀਤ ਸਿੰਘ ਜੱਸੀ, ਰਾਹੁਲ ਸ਼ਾਹੀ, ਗੁਰਪ੍ਰੀਤ ਸਿੰਘ ਸੈਣੀ, ਕੁਲਦੀਪ ਦੁੱਗਲ, ਰੂਪ ਲਾਲ, ਵਿਸ਼ਵਾ ਮਿੱਤਰ ਸ਼ਰਮਾ ਹਾਜ਼ਰ ਸਨ। ਸਮਾਗਮ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਇਨਵਾਇਰਮੈਂਟ ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਵਲੋਂ ਕੀਤਾ ਗਿਆ।