
ਜਲੰਧਰ,: ਵਾਰਡ ਨੰਬਰ-20 ਵਿੱਚ ਆਉਦੇ ਇਲਾਕਾ ਸਿਵਲ ਲਾਈਨ ਅਤੇ ਗੁਰੂ ਨਾਨਕ ਮਿਸ਼ਨ ਚੌਕ ਤੋ ਇੰਪਰੂਵਮੈਂਟ ਟਰੱਸਟ ਦਫਤਰ ਤੱਕ ਰੋਡ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ, ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ- 20 ਡਾ ਜਸਲੀਨ ਸੇਠੀ ਵੱਲੋ ਕੀਤਾ ਗਿਆ। ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਸਿਵਲ ਲਾਈਨ ਇਲਾਕੇ ਵਿੱਚ ਕਈ ਸਾਲਾ ਤੋਂ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਸੀ ਜਿਸ ਕਾਰਣ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਸੀਵਰ ਲਾਈਨ ਬਹੁੱਤ ਪੁਰਾਣੀ ਅਤੇ ਛੋਟੀ ਹੋਣ ਕਰਕੇ ਅਤੇ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖ ਦੇ ਹੋਏ ਇੱਥੇ ਨਵੀਂ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਾਇਆ ਗਿਆ ਅਤੇ ਗੁਰੂ ਨਾਨਕ ਮਿਸ਼ਨ ਚੌਕ ਤੋਂ ਇੰਪਰੂਵਮੈਂਟ ਟਰੱਸਟ ਦਫਤਰ ਤੱਕ ਮੀਹ ਦਾ ਪਾਣੀ ਖੜਾ ਹੋ ਜਾਣ ਕਰਕੇ ਰਾਹਗਿਰਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਇੱਥੇ ਨਵੀਆਂ ਰੋਡ ਗਲੀਆਂ ਬਣਾਉਣ ਦੇ ਕੰਮ ਦਾ ਅੱਜ ਉਦਘਾਟਨ ਕੀਤਾ ਗਿਆ। ਮੈ ਧੰਨਵਾਦ ਕਰਦੀ ਹਾਂ ਸਾਡੇ ਸੈਂਟਰਲ ਵਿਧਾਇ ਰਜਿੰਦਰ ਬੇਰੀ ਦਾ ਅਤੇ ਮੇਅਰ ਜਗਦੀਸ਼ ਰਾਜਾ ਜੀ ਦਾ ਜਿਨ੍ਹਾਂ ਨੇ ਸਾਡੀ ਇਕ ਬੇਨਤੀ ਤੇ ਇਹ ਕੰਮ ਨੂੰ ਪ੍ਰਵਾਨਗੀ ਦੇ ਕੇ ਕੰਮ ਸ਼ੁਰੂ ਕਰਾਇਆ।ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਸੀਵਰੇਜ ਪੈਣ ਤੋ ਬਾਅਦ ਜਲਦੀ ਹੀ ਸਿਵਲ ਲਾਈਨ ਇਲਾਕੇ ਵਿੱਚ ਪਾਣੀ ਦੀਆਂ ਪਾਈਪਾ ਵੀ ਪਵਾਇਆ ਜਾਣ ਗਈਆਂ ਅਤੇ ਇਸੇ ਤਰ੍ਹਾਂ ਵਾਰਡ ਵਿੱਚ ਬਾਕੀ ਰਹਿੰਦੇ ਕੰਮ ਵੀ ਜਲਦ ਤੋ ਜਲਦ ਸ਼ੁਰੂ ਕਰਾਏ ਜਾਣਗੇ ਅਤੇ ਵਾਰਡ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਇਸ ਮੌਕੇ ਸਿਵਲ ਲਾਈਨ ਕਲੋਨੀ ਵਾਸੀਆਂ ਅਤੇ ਲਾਜਪਤ ਨਗਰ ਮਾਰਕਿਟ ਦੇ ਲੋਕਾਂ ਨੇ ਵਿਧਾਇਕ ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ ਅਤੇ ਕੌਸਲਰ ਡਾ ਜਸਲੀਨ ਸੇਠੀ ਦਾ ਧੰਨਵਾਦ ਕੀਤਾ। ਇਸ ਮੌਕੇ :- ਰਾਜੀਵ ਸੂਦ, ਕਰਨਲ . ਐਸ ਸੰਗਾ, ਨਰੇਸ਼ ਖੌਸਲਾ, ਰਮੇਸ਼ ਅਗਰਾਵਲ , ਰਜਿੰਦਰ ਮਦੈਨ, ਡੀ. ਪੀ ਸਿੰਘ, ਰਣਜੀਤ ਸਿੰਘ, ਅਨਿਲ ਖੋਸਲਾ, ਕਰਨ ਅਗਰਵਾਲ, ਰਾਜੀਵ ਡੌਗਰਾ, ਡਿਪੂ ਪ੍ਰਸ਼ਦ, ਲਲਤੇਸ਼ ਭਸੀਨ, ਬੀ. ਐਸ ਖਰਬੰਦਾ, ਸੁਸ਼ਪਾਲ ਸਿੰਘ, ਕਮਲਜੀਤ ਸਿੰਘ ਲਾਟੀ ਆਦਿ ਕਲੋਨੀ ਵਾਸੀ ਮੌਜੂਦ ਸਨ।