ਫਗਵਾੜਾ (ਸ਼ਿਵ ਕੋੜਾ) :ਨਗਰ ਨਿਗਮ ਫਗਵਾੜਾ ਦੀ ਵਾਰਡਬੰਦੀ ਸੰਬੰਧੀ ਨਕਸ਼ਾ ਨਿਗਮ ਦੇ ਦਫ਼ਤਰ ਵਿਖੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ । ਨਗਰ ਨਿਗਮ ਕਮਿਸ਼ਨਰ ਡਾ ਨਯਨ ਜੱਸਲ ਨੇ ਦੱਸਿਆ ਕਿ ਲੋਕ ਅਗਲੇ 7 ਦਿਨ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 1 ਵਜੇ ਤੱਕ ਨਕਸ਼ਾ ਵੇਖ ਸਕਦੇ ਹਨ । ਜੇਕਰ ਕੋਈ ਇਤਰਾਜ਼ ਹੋਵੇ ਤਾਂ ਉਹ ਲਿਖਤੀ ਦਿੱਤਾ ਜਾ ਸਕਦਾ ਹੈ ।