ਫਗਵਾੜਾ 27 ਜਨਵਰੀ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਦੀ ਇਕ ਮੀਟਿੰਗ ਸਾਬਕਾ ਮੇਅਰ ਅਰੁਣ ਖੋਸਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਤੋਂ ਇਲਾਵਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਸਮੇਤ ਭਾਜਪਾ ਦੇ ਸਾਬਕਾ ਕੌਂਸਲਰਾਂ ਅਤੇ ਸੀਨੀਅਰ ਅਹੁਦੇਦਾਰ, ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਫਗਵਾੜਾ ਦੇ ਐਸ.ਡੀ.ਐਮ. ਮੇਜਰ ਅਮਿਤ ਸਰੀਨ ਦੇ ਤਬਾਦਲੇ ਨੂੰ ਰਾਜਨੀਤੀ ਨਾਲ ਪ੍ਰੇਰਿਤ ਦੱਸਦੇ ਹੋਏ ਇਸ ਤਬਾਦਲੇ ਦੀ ਸਖਤ ਨਖੇਦੀ ਕੀਤੀ ਗਈ। ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਵੋਟਾਂ ਦੀ ਧਾਂਦਲੀ ਦਾ ਜੋ ਪਰਚਾ ਸੰਦੀਪ ਸਿੰਘ ਨਾਂ ਦੇ ਵਿਅਕਤੀ ਉਪਰ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਚਲ ਰਹੀ ਹੈ ਉਸ ਜਾਂਚ ਨੂੰ ਪ੍ਰਭਾਵਿਤ ਕਰਨ ਅਤੇ ਦੋਸ਼ੀ ਨੂੰ ਬਚਾਉਣ ਦੀ ਨੀਯਤ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਪ੍ਰਭਾਵ ਹੇਠ ਐਸ.ਡੀ.ਐਮ. ਦਾ ਤਬਾਦਲਾ ਕੀਤਾ ਗਿਆ ਹੈ ਕਿਉਂਕਿ ਇਸ ਧਾਂਧਲੀ ਵਿਚ ਵਿਧਾਇਕ ਸਮੇਤ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਸ਼ਾਮਲ ਹਨ। ਉਹਨਾਂ ਕਿਹਾ ਕਿ ਛੁੱਟੀ ਵਾਲੇ ਦਿਨ ਐਸ.ਡੀ.ਐਮ. ਸਰੀਨ ਦਾ ਤਬਾਦਲਾ ਕਰਨਾ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਉਹਨਾਂ ਨੂੰ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਅਤੇ ਵੋਟਰ ਲਿਸਟਾਂ ਵਿਚ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਹੋਈ ਹੇਰਾਫੇਰੀ ਦੀ ਸਜਾ ਦਿੱਤੀ ਗਈ ਹੈ। ਮੇਅਰ ਖੋਸਲਾ ਅਤੇ ਹੋਰਨਾ ਨੇ ਕਿਹਾ ਕਿ ਇਸ ਮਾਮਲੇ ਨੂੰ ਹਾਈਕੋਰਟ ਵਿਚ ਲੈ ਕੇ ਜਾਣਗੇ ਅਤੇ ਵੋਟਰ ਲਿਸਟਾਂ ਨਾਲ ਛੇੜਛਾੜ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇਗਾ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਫਗਵਾੜਾ ਕਾਰਪੋਰੇਸ਼ਨ ਚੋਣਾਂ ਵਿਚ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਕਾਂਗਰਸ ਨੇ ਸ਼ਹਿਰ ਦਾ ਵਿਕਾਸ ਕਰਵਾਇਆ ਹੁੰਦਾ ਤਾਂ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰਨ ਦੀ ਜਰੂਰਤ ਮਹਿਸੂਸ ਨਾ ਹੁੰਦੀ। ਇਸ ਮੌਕੇ ਸਾਬਕਾ ਕੌਂਸਲਰ ਬਲਭੱਦਰ ਸੈਨ ਦੁੱਗਲ, ਪਰਮਜੀਤ ਸਿੰਘ ਖੁਰਾਣਾ, ਬੀਰਾ ਰਾਮ ਬਲਜੋਤ, ਸੰਜੇ ਗਰੋਵਰ, ਇੰਦਰਜੀਤ ਸੋਨਕਰ, ਮਹਿੰਦਰ ਥਾਪਰ, ਜਸਵਿੰਦਰ ਕੌਰ, ਚੰਦਾ ਮਿਸ਼ਰਾ ਤੋਂ ਇਲਾਵਾ ਸੀਨੀਅਰ ਆਗੂ ਸੁਰਿੰਦਰ ਚੋਪੜਾ, ਨਿਤੀਨ ਚੱਢਾ, ਲੱਕੀ ਸਰਵਟਾ, ਨਿੱਕੀ ਸ਼ਰਮਾ, ਬਾਸ਼ੀ ਸ਼ਰਮਾ, ਮੈਡਮ ਡਾਬਰੀ, ਦੇਵ ਸ਼ਰਮਾ, ਰਾਜੀਵ ਪਾਹਵਾ, ਪ੍ਰਮੋਦ ਮਿਸ਼ਰਾ, ਪਵਨ ਕੁਮਾਰ ਅਤੇ ਚੰਦਰੇਸ਼ ਕੌਲ ਆਦਿ ਹਾਜਰ ਸਨ।