ਜਲੰਧਰ:  ਜਿਸ ਵਿਚ ਡਾ. ਲਖਵਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ) ਪੰਜਾਬ ਚੰਡੀਗੜ੍ਹ ਬਤੌਰ ਮੁੱਖ ਮਹਿਮਾ

ਵਜੋਂ ਸ਼ਾਮਲ ਹੋਏ।ਗਵਰਨਿੰਗਕੌਂਸਲ ਦੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ

ਮਹਿਮਾਨ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ ਨੇ
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆ ਦੇ ਨਾਲ ਨਾਲ ਹੋਰ
ਖੇਤਰਾਂ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ ਤੇ ਅੱਜ ਪ੍ਰਿੰਸੀਪਲ ਡਾ. ਸਮਰਾ ਦੀ ਯੋਗ ਅਗਵਾਈ ਵਿਚ ਸਾਲਾਨਾ
ਫੇਟ ‘ਯੂਫੋਰੀਆ-੨੦੨੦’ ਕਰਵਾਈ ਜਾ ਰਹੀ ਹੈ। ਜਿਸ ਨੂੰ ਵਿਦਿਆਰਥੀਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਉਨਾਂ ਕਿਹਾ ਕਿ ਅੱਜ ਇਸ ਕਾਲਜ ਵਿਚ ਆ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ
ਦਾ ਵਾਤਾਵਰਨ ਵੇਖਕੇ ਹੀ ਇਥੋਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ, ਕਾਲਜ ਦੇ ਪ੍ਰਸ਼ਾਸਨ ਤੇ ਵੱਡੀਆਂ ਪ੍ਰਾਪਤੀਆਂ
ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆ ਦੇ ਨਾਲ-ਨਾਲ ਖੇਡਾਂ, ਕਲਚਰਲ,
ਖੋਜ ਅਤੇ ਫੇਟ ਵਰਗੇ ਮਨੋਰੰਜਕ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਦੇ ਕੀਤੇ ਜਾਂਦੇ ਸਰਵਪੱਖੀ ਵਿਕਾਸ ਦੀ ਸ਼ਲਾਘਾ
ਕੀਤੀ। ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਨੇ ਗੀਤ ਸੰਗੀਤ ਰਾਹੀਂ ਵੱਡੀ ਗਿਣਤੀ ਵਿਚ
ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਫੇਟ ਦੇ ਦੂਜੇ ਸੈਸ਼ਨ ਵਿਚ ਛੋਟੇ ਬੱਚਿਆ ਨਾਲ ਪ੍ਰਿੰਸੀਪਲ ਡਾ. ਸਮਰਾ ਅਤੇ
ਪ੍ਰੋ. ਜਸਰੀਨ ਕੋਰ, ਡੀਨ ਅਕਾਦਮਿਕ ਮਾਮਲੇ ਨੇ ਲੱਕੀ ਡਰਾਅ ਕੱਢੇ, ਜਿਨ੍ਹਾਂ ਵਿਚ ਪਹਿਲਾ ਇਨਾਮ ਲੇਪਟੋਪ, ਦੂਜਾ ਇਨਾਮ
ਐਲ.ਈ.ਡੀ. (੪੦”), ਤੀਜਾ ਇਨਾਮ ਐਲ.ਈ.ਡੀ. (੩੨”) ਤੇ ਚੌਥਾ ਇਨਾਮ ਵਾਸ਼ਿੰਗ ਮਸ਼ੀਨ ਅਤੇ ਹੋਰ ਬਹੁਤ ਸਾਰੇ
ਇਨਾਮ ਕੱਢੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਸਮਰਾ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ
ਖੁਸ਼ੀ ਹੋਈ ਕਿ ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਸ ਤੋਂ ਵੱਧ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਪੂਰੇ ਡਸਿਪਲਨ
ਵਿਚ ਰਹਿ ਕੇ ਮੇਲੇ ਦਾ ਆਨੰਦ ਮਾਣਿਆ। ਇਸ ਸਾਲ ਦੀ ਫੇਟ ਪਿਛਲੇ ਸਾਲ ਨਾਲੋਂ ਕੁਝ ਵੱਖਰੇ ਅੰਦਾਜ ਦੀ ਰਹੀ। ਫੇਟ
ਵਿਚ ਵੱਖ-ਵੱਖ ਅਧਿਆਪਨ ਵਿਭਾਗਾਂ ਦੁਆਰਾ ਲਗਾਏ ਗਏ ਵੱਖ-ਵੱਖ ਤਰ੍ਹਾਂ ਦੀ ਗੇਮਾਂ, ਤੰਬੋਲਾ ਫੂਡ ਤੇ ਹੋਰ
ਕਈ ਤਰ੍ਹਾਂ ਦੇ ਸਟਾਲ ਲਗਾਏ ਗਏ, ਜਿਨ੍ਹਾਂ ਤੇ ਜਾ ਕੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੇ ਭਰਪੂਰ ਆਨੰਦ
ਮਾਣਿਆ। ਵੱਖ-ਵੱਖ ਅਧਿਆਪਨ ਵਿਭਾਗਾਂ ਦੁਆਰਾ ਲਗਾਏ ਗਏ ਸਟਾਲਾਂ ਵਿਚੋਂ ਕਾਮਰਸ ਵਿਭਾਗ, ਕੰਪਿਊਟਰ
ਵਿਭਾਗ, ਜੁਆਲੋਜੀ ਤੇ ਬਾਟਨੀ ਵਿਭਾਗ, ਭੂਗੋਲ ਵਿਭਾਗ ਅਤੇ ਕੈਮਿਸਟਰੀ ਵਿਭਾਗ ਨੂੰ ਵਧੀਆਂ ਸਟਾਲਾਂ ਲਈ ਸਨਮਾਨਿਤ
ਕੀਤਾ ਗਿਆ। ਵਿਦਿਆਰਥੀ ਪ੍ਰਭਦੀਪ ਸਿੰਘ ਨੇ ਅੱਖਾਂ ’ਤੇ ਪੱਟੀ ਬਨ੍ਹ ਕੇ ਚਾਰ ਮਿੰਟ ਵਿਚ ਪੱਗ ਬੰਨੀਂ, ਜਿਸ ਨੂੰ
ਪ੍ਰਿੰਸੀਪਲ ਡਾ. ਸਮਰਾ ਨੇ ੧੧੦੦/- ਰੁਪਏ ਇਨਾਮ ਦਿੱਤਾ। ਫੇਟ ਦੇ ਅੰਤ ਵਿਚ ਪ੍ਰਿੰਸੀਪਲ ਡਾ. ਸਮਰਾ ਨੇ ਮੁੱਖ
ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀਆਂ ਦਾ ਇਸ ਫੇਟ-
੨੦੨੦ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਧੰਨਵਾਦ ਵੀ ਕੀਤਾ। ਫੇਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ.
ਗੋਪਾਲ ਸਿੰਘ ਬੁੱਟਰ ਅਤੇ ਡਾ. ਸੁਰਿੰਦਰਪਾਲ ਮੰਡ ਨੇ ਬਾਖੂਬੀ ਨਿਭਾਈ।