ਜਲੰਧਰ
ਜ਼ਿਲ ਜਲੰਧਰ ਦਾ ਪਿੰਡ ਵਿਰਕ ਜਿਥੇ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ 4 ਕੇਸ ਸਾਹਮਣੇ ਆਉਣ ਕਰਕੇ ਪਹਿਲਾ ਪ੍ਰਭਾਵਿਤ ਪਿੰਡ ਬਣਿਆ ਸੀ ਹੁਣ ਇਨਾਂ ਚਾਰੇ ਮਰੀਜ਼ਾਂ ਦੇ ਦੋ ਟੈਸਟਾਂ ਵਿੱਚ ਰਿਪੋਰਟ ਨੈਗੇਟਿਵ ਆਉਣ ਕਰਕੇ ਪਿੰਡ ਵਿੱਚ ਕੋਈ ਵੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਡਾ.ਵਿਨੀਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸੰਦੀਪ ਸਿਘ ਦੀ ਦੋ ਟੈਸਟਾਂ ਵਿੱਚ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਕੁਝ ਦਿਨ ਪਹਿਲਾਂ ਸੰਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ, ਮਾਤਾ ਬਲਜਿੰਦਰ ਕੌਰ ਅਤੇ ਭਰਾ ਹਰਦੀਪ ਸਿੰਘ ਨੂੰ ਪਹਿਲਾਂ ਹੀ ਰਿਪੋਰਟ ਨੈਗੇਟਿਵ ਆਉਣ ਕਰਕੇ ਘਰ ਆ ਚੁੱਕੇ ਹਨ।
ਸੀਨੀਅਰ ਮੈਡੀਕਲ ਅਫ਼ਸਰ ਕਮਿਊਨਟੀ ਸਿਹਤ ਕੇਂਦਰ ਬੜਾ ਪਿੰਡ ਡਾ.ਜੋਤੀ ਫੋਕੇਲਾ ਨੇ ਦੱਸਿਆ ਕਿ ਇਹ ਸਭ ਕੁਝ ਜ਼ਿਲ•ਾ ਪ੍ਰਸ਼ਾਸਨ ਅਤੇ ਪੁਲਿਸ ਟੀਮ ਜਿਸ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ ਡਾ.ਵਿਨੀਤ ਕੁਮਾਰ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਅੱਤਰੀ ਕਰ ਰਹੇ ਸਨ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ। ਉਨ•ਾਂ ਕਿਹਾ ਕਿ ਪਿੰਡ ਵਿਰਕ ਵਿੱਚ 22 ਮਾਰਚ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚਾਰ ਲੋਕਾਂ ਦੀ ਪਹਿਚਾਣ ਤੋਂ ਬਾਅਦ ਤੁਰੰਤ ਹੋਰ ਲੋਕਾਂ ਦੀ ਪਹਿਚਾਣ ਲਈ ਮੁਹਿੰਮ ਸ਼ੁਰੂ ਕੀਤੀ ਗਈ। ਉਨ•ਾਂ ਕਿਹ ਕਿ ਕੋਰੋਨਾ ਵਾਇਰਸ ਤੋਂ ਪੀੜਤ ਇਹ ਲੋਕ ਐਸ.ਬੀ.ਐਸ.ਨਗਰ ਦੇ ਵਾਸੀ ਬਲਦੇਵ ਸਿੰਘ ਦੇ ਸੰਪਰਕ ਵਿੱਚ ਰਹੇ ਸਨ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਪਿੰਡ ਵਿਰਕ ਸਬ ਡਵੀਜ਼ਨ ਫਿਲੌਰ ਦਾ ਸਭ ਤੋਂ ਵੱਡਾ ਪਿੰਡ ਹੈ ਅਤੇ ਇਸ ਦੀ ਅਬਾਦੀ 4971 ਤੇ 893 ਘਰ ਹਨ। ਉਨ•ਾ ਕਿਹਾ ਕਿ ਇਸ ਪਿੰਡ ਵਿੱਚ ਟੀਮਾਂ ਵਲੋਂ ਸਖ਼ਤ ਮਿਹਨਤ ਨਾਲ ਪੂਰੀ ਸਥਿਤੀ ਨੂੰ ਸੰਭਾਲਿਆ ਗਿਆ।
ਡਾ.ਫੋਕੇਲਾ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਨ ਦੀ ਪੂਰੀ ਪ੍ਰਕਿਰਿਆ ‘ਤੇ ਨਜ਼ਰ ਰੱਖ ਰਹੇ ਸਨ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ, ਸਿਹਤ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਰਗਰਮ ਸਹਿਯੋਗ ਨਾਲ ਪੂਰੀ ਸਥਿਤੀ ‘ਤੇ ਕਾਬੂ ਕੀਤਾ ਜਾ ਸਕਿਆ ਹੈ। ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਏ ਪਰਿਵਾਰ ਦੀ ਤੁਰੰਤ ਪਹਿਚਾਣ ਕਰਕੇ ਉਸ ਨੂੰ ਵੱਖਰਾ ਕੀਤਾ ਜਾ ਸਕਿਆ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਦੂਜੇ 29 ਲੋਕ ਜੋ ਸੰਪਰਕ ਵਿੱਚ ਆਏ ਸਨ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ।
ਉਨ•ਾਂ ਕਿਹਾ ਕਿ ਡਾ. ਮੋਹਿਤ ਚੰਦਰ, ਡਾ.ਮਮਤਾ ਗੌਤਮ, ਡਾ.ਹਰਪ੍ਰੀਤ ਕੌਰ, ਆਰ.ਬੀ.ਐਸ.ਕੇ. ਡਾ.ਬਲਜਿੰਦਰ, ਡਾ.ਤਨੂੰ ਅਤੇ ਡਾ.ਵਰੁਣ ਵਲੋਂ ਰੋਜ਼ਾਨਾ ਲੋਕਾਂ ਦਾ ਸਰਵੇ ਕੀਤਾ ਜਾਂਦਾ ਰਿਹਾ ਤਾਂ ਕਿ ਇਹ ਵਾਇਰਸ ਪਰਿਵਾਰ ਤੋਂ ਇਲਾਵਾ ਦੂਸਰੇ ਲੋਕਾਂ ਵਿੱਚ ਨਾ ਫੈਲੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਸੁਪਰਵਾਈਜਰ ਸ੍ਰੀ ਅਵਤਾਰ ਚੰਦਰ ਅਤੇ ਕੁਲਦੀਪ ਵਰਮਾ ਵਲੋਂ ਵੋਰੋਨਾ ਪ੍ਰਭਾਵਿਤ ਮਰੀਜਾਂ ਦੀ ਪਹਿਚਾਣ ਕਰਨ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਸ਼ੱਕੀ ਮਰੀਜ਼ਾਂ ਦੇ ਟੈਸਟ ਲਈ ਅਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ।
ਡਾ.ਫੋਕੇਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਥਾਨਕ ਏ.ਐਨ.ਐਮ. ਸ਼ਸ਼ੀ ਬਾਲਾ ਵਲੋਂ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਘਰ ਘਰ ਜਾ ਕੇ 5 ਹਜ਼ਾਰ ਦੇ ਕਰੀਬ ਵਸੋਂ ਦੀ ਸਕਰੀਨਿੰਗ ਕੀਤੀ ਗਈ। ਉਨ•ਾਂ ਵਲੋਂ ਯੂਥ ਕਲੱਬ ਅਤੇ ਹੋਰਨਾਂ ਵਿਭਾਗਾਂ ਵਲੋਂ ਪਿੰਡ ਨੂੰ ਰੋਗਾਣੂ ਮੁਕਤ ਕਰਨ ਲਈ ਕੀਤੇ ਗਏ ਕੰਮਾਂ ਦੀ ਵੀ ਸਲਾਘਾ ਕੀਤੀ ਗਈ।