ਜਲੰਧਰ : ਕਮਿਊਨਟੀ ਸਿਹਤ ਕੇਂਦਰ ਬੜਾ ਪਿੰਡ ਅਧੀਨ ਆਉਂਦੇ ਵਿਰਕ ਪਿੰਡ ਦੇ ਤਿੰਨ ਵਸਨੀਕਾਂ ਦੀ ਇਲਾਜ ਉਪਰੰਤ ਦੋ ਟੈਸਟਾਂ ਵਿੱਚ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਨੈਗੇਟਿਵ ਆਉਣ ਅਤੇ ਸੁਰੱਖਿਅਤ ਘਰ ਵਾਪਸ ਆਉਣ ‘ਤੇ ਪਿੰਡ ਵਾਸੀਆਂ ਵਲੋਂ ਜ਼ਿਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਸਮੇਂ ਸਿਰ ਕੀਤੇ ਗਏ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ, ਬਲਜਿੰਦਰ ਕੌਰ ਅਤੇ ਹਰਦੀਪ ਸਿੰਘ ਜੋ ਕਿ ਇਕੋ ਪਰਿਵਾਰ ਨਾਲ ਸਬੰਧਿਤ ਹਨ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਬਲਦੇਵ ਸਿੰਘ ਨਾਲ ਸੰਪਰਕ ਵਿੱਚ ਰਹੇ ਸਨ ।
ਉਪ ਮੰਡਲ ਮੈਜਿਸਟਰੇਟ ਫਿਲੌਰ ਡਾ.ਵਿਨੀਤ ਕੁਮਾਰ ਨੇ ਕਿਹਾ ਕਿ ਉਨ ਦੇ ਨਾਲ ਸੀਨੀਅਰ ਮੈਡੀਕਲ ਅਫ਼ਸਰ ਕਮਿਊਨਟੀ ਸਿਹਤ ਕੇਂਦਰ ਬੜਾ ਪਿੰਡ ਡਾ.ਜੋਤੀ ਫੋਕੇਲਾ ਵਲੋਂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਰਹੇ ਲੋਕਾਂ ਦੀ ਪਹਿਚਾਣ ਕਰਨ, ਸਮੇਂ ਸਿਰ ਜ਼ਿਲ ਹਸਪਤਾਲ ਵਿਖੇ ਟੈਸਟ ਜਾਂਚ ਲਈ ਭੇਜਣ ਸਦਕਾ ਹੀ ਜ਼ਿਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਜਾ ਸਕਿਆ ਹੈ।
ਉਨ ਕਿਹਾ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦਾ ਜਲਦ ਪਤਾ ਲਗਾਉਣ ਕਰਕੇ ਵਾਇਰਸ ਨੂੰ ਹੋਰ ਲੋਕਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕਿਆ। ਉਨ ਕਿਹਾ ਕਿ ਵਾਇਰਸ ਪੀੜਤ ਲੋਕਾਂ ਦੇ ਸੰਪਰਕ ਵਿੱਚ ਰਹੇ 29 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਗਈ ਆਈ ਹੈ ਅਤੇ ਹੁਣ ਇਸੇ ਪਰਿਵਾਰ ਨਾਲ ਸਬੰਧਿਤ ਇਕ ਮੈਂਬਰ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਘਰ ਵਾਪਿਸ ਆ ਜਾਵੇਗਾ।
ਉਨ ਕਿਹਾ ਕਿ ਡਾ.ਮੋਹਿਤ ਚੰਦਰ, ਡਾ.ਮਮਤਾ ਗੌਤਮ, ਡਾ.ਹਰਪ੍ਰੀਤ ਕੌਰ, ਆਰ.ਬੀ.ਐਸ.ਕੇ.ਡਾ. ਬਲਜਿੰਦਰ, ਡਾ.ਤਨੂੰ ਅਤੇ ਡਾ.ਵਰੁਣ ਵਲੋਂ ਰੋਜ਼ਾਨਾ ਸਰਵੇ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਵਾਇਰਸ ਪਰਿਵਾਰ ਤੋਂ ਬਾਹਰ ਨਾ ਫੈਲੇ।
ਉਨ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਸੁਪਰਵਾਈਜ਼ਰ ਅਵਤਾਰ ਸਿੰਘ ਅਤੇ ਕੁਲਦੀਪ ਵਰਮਾ ਵਲੋਂ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਕੇ ਉਨ ਦੇ ਟੈਸਟਾਂ ਲਈ ਯੋਗ ਉਪਰਾਲੇ ਕੀਤੇ ਗਏ। ਉਨ ਕਿਹਾ ਕਿ ਏ.ਐਨ.ਐਮ. ਸ਼ਸੀ ਬਾਲਾ ਵਲੋਂ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਕਰੀਬ 5 ਹਜ਼ਾਰ ਦੀ ਵਸੋਂ ਵਾਲੇ ਪਿੰਡ ਦੇ ਹਰ ਘਰ ਵਿੱਚ ਜਾ ਕੇ ਸਰਵੇ ਕੀਤਾ ਗਿਆ। ਉਨ ਵਲੋਂ ਸਥਾਨਕ ਯੂਥ ਕਲੱਬ ਅਤੇ ਹੋਰ ਵਿਭਾਗਾਂ ਵਲੋਂ ਪਿੰਡ ਨੂੰ ਰੋਗਾਣੂ ਮੁਕਤ ਕਰਨ ਦੀ ਵੀ ਸ਼ਲਾਘਾ ਕੀਤੀ ਗਈ।