ਫਗਵਾੜਾ (ਸ਼ਿਵ ਕੋੜਾ) ਵਿਸ਼ਵ ਹਿੰਦੂ ਸੰਘ ਦੇ ਵਪਾਰ ਵਿੰਗ ਦੇ ਮੁਖੀ ਮੁਨੀਸ਼ ਸਿੰਗਲਾ (ਰੌਕੀ) ਦੀ ਪ੍ਰਧਾਨਗੀ ਹੇਠ ਸਥਾਨਕ ਵਿਸ਼ਵਕਰਮਾ ਨਗਰ, ਪਲਾਹੀ ਰੋਡ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਮੁਖੀ ਅਜੈ ਮਹਿਤਾ, ਰਾਸ਼ਟਰੀ ਜਨਰਲ ਸਕੱਤਰ ਅਨਿਲ ਗੋਇਲ ਅਤੇ ਦਿਹਾਤੀ ਪ੍ਰਧਾਨ ਜਤਿੰਦਰ ਕੌਸ਼ਲ (ਬੱਬੀ) ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸੰਗਤਾਂ ਵਿਚ ਲੰਗਰ ਅਤੁੱਟ ਵਰਤਾਏ। ਇਸ ਮੌਕੇ ਰੌਕੀ ਨੇ ਕਿਹਾ ਕਿ ਮਹਾਂਮਾਈ ਦੀ ਕਿਰਪਾ ਨਾਲ ਹਰ ਮਹੀਨੇ ਦੇ ਜੇਠੇ ਮੰਗਲਵਾਰ ਨੂੰ ਲੰਗਰ ਲਗਾਇਆ ਜਾਂਦਾ ਹੈ ਅਤੇ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਹੈ ਕਿ ਅੱਜ ਜੇਠੇ ਮੰਗਲਵਾਰ ਦੇ ਨਾਲ ਹੀ ਦੇਵੀ ਸਰਸਵਤੀ ਦੀ ਪੂਜਾ ਦਾ ਦਿਨ ਬਸੰਤ ਪੰਚਮੀ ਦਾ ਤਿਉਹਾਰ ਵੀ ਹੈ। ਵਿਸ਼ਵ ਹਿੰਦੂ ਸੰਘ ਦੇ ਸਮੂਹ ਮੈਂਬਰਾਂ ਨੇ ਬਸੰਤ ਪੰਚਮੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।