ਜਲੰਧਰ:

(ਗੁਰਦੀਪ ਸਿੰਘ ਹੋਠੀ )
ਵਿਸ਼ਵ ਭਰ ‘ਚ ਫੈਲੇ ਕੋਰੋਨਾ ਵਾੲਿਰਸ ਤੋਂ ਬਚਾਅ ਸੰਬੰਧੀ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਹ-ਬੂ-ਹ (ਵਿੰਨਬਿੰਨ) ਪਾਲਣਾ ਕਰਦਿਆਂ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਵਿਸਾਖੀ ਦਾ ਪਾਵਨ ਸਮਾਗਮ ਮੌਜੂਦਾ ਪ੍ਰਚਾਰ ਦੇ ਵੱਖ-ਵੱਖ ਸਾਧਨਾ ਦੁਅਾਰਾ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ (ਯੂ. ਪੀ) ਵਾਲਿਆਂ ਵੱਲੋਂ ਡੇਰੇ ਨਾਲ ਸਬੰਧਿਤ ਵੱਖ-ਵੱਖ ਚੈਨਲਾਂ ‘ਤੇ ਲਾੲੀਵ ਹੋ ਕੇ ਮਨਾਇਆ ਗਿਆ l ੲਿਸ ਮੌਕੇ ‘ਤੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸੰਤ ਲੇਖ ਰਾਜ ਨੂਰਪੁਰ ਵਾਲਿਅਾਂ ਵੱਲੋਂ ਵਿਸਾਖ ਮਹੀਨੇ ਦੇ ਪਾਵਨ ਸੰਗਰਾਂਦ ਦਾ ਮਹੱਤਵ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਮਿਸ਼ਨ ‘ਤੇ ਅਧਾਰਿਤ ਪ੍ਰਵਰਨ ਸਰਵਣ ਕਰਵਾਏl ੳੁਪਰੰਤ ਸੰਤ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਪ੍ਰਮਾਤਮਾ ਤੋਂ ਕਾਮਨਾ ਕਰਦਿਆਂ ਅਾਖਿਅਾ ਕਿ ਵਿਸਾਖੀ ਦਾ ੲਿਹ ਪਾਵਨ ਦਿਹਾੜਾ ਵਿਸ਼ਵ ਦੀ ਸਮੁੱਚੀ ਮਾਨਵਤਾ ਲਈ ਦੇਹ-ਅਾਰੋਗਤਾ ਤੇ ਸੁੱਖ ਸ਼ਾਂਤੀ ਲੈ ਕੇ ਆਏ ਅਤੇ ਇਸ ਦੇ ਨਾਲ-ਨਾਲ ੳੁਹਨਾਂ ਅੱਗੇ ਅਾਖਿਅਾ ਕਿ ਅਾਪੋ-ਅਾਪਣੇ ਘਰਾਂ ‘ਚ ਰਹਿ ਕੇ ਪ੍ਰਭੂ ਭਗਤੀ, ਨਾਮ ਸਿਮਰਨ ਤੇ ਪ੍ਰਸ਼ਾਸਨ ਦੀਅਾ ਹਦਾਇਤਾਂ ਨੂੰ ਪੂਰੀ ਤਰ੍ਹਾਂ ਮੰਨਣਾ ਹੀ ਮਾਨਵਤਾ ਦੇ ਭਲੇ ਦੀ ਪ੍ਰਮੁੱਖ ਸਾਧਨਾ ਹੈ l ਜਿਕਰਯੋਗ ਹੈ ਕਿ ੳੁਕਤ ਸਮੁੱਚਾ ਸਮਾਗਮ ਦੇਸ਼-ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਅਾਪੋ-ਅਾਪਣੇ ਘਰਾਂ ‘ਚ ਬੈਠ ਦੇ ਟੀ. ਵੀ ਸੈੱਟਾ ਜਾਂ ਮੋਬਾੲਿਲ ਤੋਂ ਸਰਵਣ ਕੀਤਾ ਗਿਆ ਹੈ l ੲਿਸ ਮੌਕੇ ‘ਤੇ ਨਜ਼ਦੀਕੀ ਪ੍ਰਵਾਸੀ ਕਾਮਿਆਂ ਨੂੰ ਰੋਜ਼ਾਨਾ ਦੀਅਾ ਤਰਾਂ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਲੰਗਰ ਦੇ ਅਤੁੱਟ ਭੰਡਾਰੇ ਛਕਾੲੇ ਗਏ l
ਕੈਪਸ਼ਨ : ਸੰਤ ਨਿਰੰਜਣ ਦਾਸ ਮਹਾਰਾਜ ਜੀ ਪ੍ਰਚਾਰ ਦੇ ਸਾਧਨਾਂ ਰਾਹੀਂ ਸੰਗਤਾਂ ਨੂੰ ਪ੍ਰਵਰਨ ਸਰਵਣ ਕਰਵਾੳੁਣ ਸਮੇਂ ਸੰਤ ਲੇਖ ਰਾਜ ਨੂਰਪੁਰ ਵਾਲਿਅਾਂ ਨਾਲ ਅਰਦਾਸ ‘ਚ ਸ਼ਾਮਲ l