ਅੰਮ੍ਰਿਤਸਰ :- ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਦਾ ਇੱਕ ਵਫਦ ਕੱਲ ਮਾਨਯੋਗ ਉੱਚ ਸਿੱਖਿਆ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਨੂੰ ਮਿਲਿਆ। ਅਧਿਆਪਕ ਆਗੂਆਂ ਨੇ ਗੁ.ਨਾ.ਦੇ.ਯੂ.ਅੰਮ੍ਰਿਤਸਰ ਦੇ ਵੀ.ਸੀ.ਡਾ.ਜਸਪਾਲ ਸਿੰਘ ਸੰਧੂ ਦੇ ਤਾਨਾਸ਼ਾਹੀ ਰਵੱਈਏ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਗੁ.ਨਾ.ਦੇ.ਯੂ.ਦੇ.ਪੀ.ਸੀ. ਸਮੇਂ-ਸਮੇਂ ਤੇ ਵਿਦਿਆਰਥੀਆਂ ਨਾਲ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਪ੍ਰਤੀ ਹਮੇਸ਼ਾਂ ਹੀ ਮਾਰੂ ਵਤੀਰਾ ਅਪਨਾਇਆ ਹੈ। ਇਸੇ ਕੜੀ ਤਹਿਤ ਪ੍ਰੋ. ਸੁਖਦੇਵ ਸਿੰਘ ਰੰਧਾਵਾ ਜਨਰਲ ਸਕੱਤਰ PCCTU ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਅੰਡਰ ਗ੍ਰੈਜੂਏਟ ਕਲਾਸਾਂ ਦੇ ਆਖਰੀ ਸਿਮੈਸਟਰ ਦਾ ਨਤੀਜਾ 17 ਨਵੰਬਰ 2020 ਨੂੰ ਐਲਾਨਿਆ ਗਿਆ ਹੈ। ਜਿਸ ਵਾਸਤੇ ਇਹ ਵਿਦਿਆਰਥੀ ਯੂਨੀਵਰਸਿਟੀ ਦੇ ਕਡਰ ਕਲੰਡਰ vol.2 ਪੰਨਾ 27 ਪੈਰਾ ਨੰ:1.3 ਅਨੁਸਾਰ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ 14 ਦਿਨ ਦੇ ਅੰਦਰ-ਅੰਦਰ ਬਿਨਾ ਲੇਟ ਫੀਸ ਦੇ ਅਗਲੀ ਕਲਾਸ ਵਿਚ ਦਾਖਲ ਹੋ ਸਕਦੇ ਹਨ ਪ੍ਰੰਤੂ ਵੀ.ਸੀ.ਸਾਹਿਬ ਨੇ 18 ਨਵੰਬਰ 2020 ਤੋਂ ਪੋਸਟ ਗ੍ਰੈਜੂਏਟ ਕਲਾਸਾਂ ਲਈ ਦਾਖਲਾ ਫੀਸ ਤੋਂ ਇਲਾਵਾ 25,000/ਰੁ: ਲੇਟ ਫੀਸ ਸ਼ੁਰੂ ਕਰ ਦਿੱਤੀ ਹੈ ਜੋ ਕਿ ਯੂਨੀਵਰਸਿਟੀ ਕਲੰਡਰ ਘੋਰ ਉਲੰਘਣਾ ਹੈ ਅਤੇ ਵਿਦਿਆਰਥੀ ਵਰਗ ਨਾਲ ਧੱਕਾ ਹੈ ਜਦੋ ਕੇ ਦੂਸਰੇ ਪਾਸੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਵਿਚ ਪੋਸਟ ਗ੍ਰੈਜੂਏਟ ਕਲਾਸਾਂ ਲਈ ਦਾਖਲਾ ਲੈਣ ਤੋਂ ਵਾਂਝੇ ਰਹੇ ਗਏ ਹਨ। ਇਸ ਤਰ੍ਹਾਂ ਇਹਨਾਂ ਕਾਲਜਾਂ ਐੱਮ.ਏ.ਐੱਮ.ਐੱਸ.ਸੀ.ਕਲਾਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨਾ ਮਾਤਰ ਹੈ। ਇਸ ਤਰ੍ਹਾਂ ਇਹਨਾਂ ਕਾਲਜਾਂ ਨੂੰ ਦੂਹਰੀ ਮਾਰ ਪੈ ਰਹੀ ਹੈ। ਕੇ ਇਕ ਪਾਸੇ ਅਧਿਆਪਕ ਦਾ ਵਰਕ ਲੋਡ਼ ਘੱਟਦਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਕਾਲਜਾਂ ਦੀ ਆਮਦਨ ਵਿਚ ਭਾਰੀ ਕਮੀ ਆਉਂਣ ਕਾਰਨ ਤਨਖਾਹਾਂ ਦੇਣ ਦੀ ਸੱਮਸਿਆ ਪੈਦਾ ਹੋ ਰਹੀ ਹੈ। ਇਸ ਮੌਕੇ ਡਾ.ਬੀ.ਬੀ.ਯਾਦਵ ਏਕੀਆ ਸਕੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਾਣਨਯੋਗ ਮੰਤਰੀ ਜੀ ਨੂੰ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੋਵਿਡ ਮਹਾਂਮਾਰੀ ਕਾਰਨ ਕਿਸੇ ਵੀ ਤਰ੍ਹਾਂ ਵੀ ਲੇਟ ਫੀਸ ਦਾ ਬੋਝ ਵਿਦਿਆਰਥੀ ਉੱਪਰ ਨਹੀਂ ਪਾਇਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਬਿਨਾਂ ਲੇਟ ਫੀਸ ਦਾਖਲੇ ਦੀ ਮਿਤੀ 10 ਦਸੰਬਰ, 2020 ਤਹਿ ਕੀਤੀ ਹੈ। PCCTU ਦੇ ਪ੍ਰਧਾਨ ਡਾ.ਵਿਨੇ ਸੋਫਤ ਨੇ ਗੁ.ਨਾ.ਦੇ.ਯੂ ਅੰਮ੍ਰਿਤਸਰ ਦੁਆਰਾ ਵਿਦਿਆਰਥੀਆਂ ਦੇ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਦਾ ਗੰਭੀਰਤਾ ਨਾਲ ਵਿਚਾਰ ਕੀਤਾ ਤੇ ਆਪਣੇ ਬਿਆਨ ਵਿਚ ਕਿਹਾ ਕੇ ਜੇਕਰ ਗੁ.ਨਾ.ਦੇ.ਯੂ. ਨੇ ਆਪਣਾ ਇਹ ਤਾਨਾਸ਼ਾਹੀ ਰਵੱਇਆ ਬਦਲਿਆ ਤਾ ਸੰਬੰਧਤ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਸੰਗਠਨ ਸਾਂਝੇ ਰੂਪ ਵਿਚ ਰੋਸ ਵਜੋਂ ਧਰਨੇ ਜਾ ਰੈਲੀਆਂ ਕਰਨ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜਿੰਮੇਵਾਰੀ ਡਾ.ਜਸਪਾਲ ਸਿੰਘ ਸੰਧੂ ਜੀ ਦੀ ਹੋਵੇਗੀ। ਜ਼ਿਲ੍ਹਾ ਪ੍ਰਧਾਨ ਡਾ.ਗੁਰਦਾਸ ਸਿੰਘ ਸੇਖੋਂ (ਅੰਮ੍ਰਿਤਸਰ), ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਡਾ.ਹਰਭਜਨ ਸਿੰਘ ਸੇਖੋਂ, ਪ੍ਰੋ. ਧਿਆਨ ਸਿੰਘ ਗੁਰੂ ਨਾਨਕ ਕਾਲਜ, ਬਟਾਲਾ ਨੇ ਵੀ.ਸੀ. ਦੇ ਇਸ ਤਾਨਾਸ਼ਾਹੀ ਰਵੱਇਆ ਦੀ ਨਿੰਦਾ ਕੀਤੀ। ਵਫਦ ਵਿੱਚ ਪ੍ਰੋ. ਗੁਰਜੀਤ ਸਿੰਘ ਸਿੱਧੂ, ਡਾ.ਮਲਕੀਅਤ ਸਿੰਘ ਵਿਰਕ,ਡਾ.ਮਨੀਸ਼ ਗੁਪਤਾ ਅਤੇ ਹੋਰ ਅਧਿਆਪਕ ਸ਼ਾਮਲ ਸਨ।