ਜਲੰਧਰ, 16 ਨਵੰਬਰ -ਯੋਗਤਾ ਮਿਤੀ 01.01.2021 ਦੇ ਆਧਾਰ ‘ਤੇ ਤਿਆਰ ਫੋਟੋ ਵੋਟਰ ਸੂਚੀ ਦੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ, ਜਿਸ ਉਪਰ 15 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਦਿੱਤੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਸੈਪਸ਼ਲ ਸਰਸਰੀ ਸੁਧਾਈ ਦਾ ਕੰਮ 16 ਨਵੰਬਰ 2020 ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 15 ਦਸੰਬਰ 2020 ਤੱਕ ਜਾਰੀ ਰਹੇਗਾ। ਮੁੱਢਲੀ ਵੋਟਰ ਸੂਚੀ ‘ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਅਧੀਨ 21 ਤੇ 22 ਨਵੰਬਰ ਅਤੇ 5 ਤੇ 6 ਦਸੰਬਰ 2020 ਨੂੰ ਬੂਥ ਲੈਵਲ ਅਫ਼ਸਰਾਂ (ਬੀਐਲਓਜ਼)ਵੱਲੋਂ ਆਪੋ-ਆਪਣੇ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿ ਕੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰ. 6, ਐਨਆਰਆਈਜ਼ ਲਈ ਫਾਰਮ ਨੰ. 6ਓ, ਵੋਟ ਕਟਵਾਉਣ ਲਈ ਫਾਰਮ ਨੰ. 7, ਵੇਰਵਿਆਂ ਦੀ ਸੋਧ ਕਰਵਾਉਣ ਲਈ ਫਾਰਮ ਨੰ. 8 ਅਤੇ ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ ਵਿਚ ਫਾਰਮ ਨੰਬਰ 8 ਓ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2021 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਹੋਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਆਫੀਸ਼ੀਅਲ ਵੈੱਬਸਾਈਟ www.ceopunjab.nic.in ਅਤੇ ਭਾਰਤੀ ਚੋਣ ਕਮਿਸ਼ਨ, ਨਵੀਂ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਆਨਲਾਈਨ ਦੇਖੀ ਜਾ ਸਕਦੀ ਹੈ। ਇਸ ਵਿੱਚ ਵੇਰਵਿਆਂ ਦੀ ਖੋਜ ਸੁਵਿਧਾ (ਉਪਲਬਧ ਹੈ ਅਤੇ ਫਾਰਮ ਨੰ. 6,6 ਏ, 7,8, 8 ਓ ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜਾਂ ‘ਤੇ ਇਹ ਫਾਰਮ ਆਨ ਲਾਈਨ ਵੀ ਭਰੇ ਜਾ ਸਕਦੇ ਹਨ।ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 1601523 ਵੋਟਰ ਹਨ, ਜਿਨ੍ਹਾਂ ਵਿੱਚ 834534 ਪੁਰਸ਼, 766970 ਮਹਿਲਾ ਅਤੇ 19 ਤੀਜਾ ਲਿੰਗ ਵੋਟਰ ਸ਼ਾਮਿਲ ਹਨ। ਉਨ੍ਹਾਂ ਵਿਧਾਨ ਸਭਾ ਹਲਕਾਵਾਰ ਵੋਟਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 30-ਫਿਲੌਰ (ਅ.ਜ.) ਵਿਖੇ ਕੁੱਲ ਵੋਟਰ 201156, ਪੁਰਸ਼ 104379, ਮਹਿਲਾ 96773, ਤੀਜਾ ਲਿੰਗ 4, ਹਲਕਾ 31 ਨਕੋਦਰ ਵਿਖੇ ਕੁੱਲ ਵੋਟਰ 189104, ਪੁਰਸ਼ 98049, ਮਹਿਲਾ 91055, ਤੀਜਾ ਲਿੰਗ 0, ਹਲਕਾ 32-ਸ਼ਾਹਕੋਟ ਕੁੱਲ ਵੋਟਰ 177256, ਪੁਰਸ਼ 91352, ਮਹਿਲਾ 85903, ਤੀਜਾ ਲਿੰਗ 1, ਹਲਕਾ 33-ਕਰਤਾਰਪੁਰ (ਅ.ਜ.) ਵਿਖੇ ਕੁੱਲ ਵੋਟਰ 176688, ਪੁਰਸ਼ 92285, ਮਹਿਲਾ 84402, ਤੀਜਾ ਲਿੰਗ 1, ਹਲਕਾ-34 ਜਲੰਧਰ ਪੱਛਮੀ (ਅ.ਜ.) ਕੁੱਲ ਵੋਟਰ 162431, ਪੁਰਸ਼ 85211, ਮਹਿਲਾ 77217, ਤੀਜਾ ਲਿੰਗ 3, ਹਲਕਾ 35-ਜਲੰਧਰ ਕੇਂਦਰੀ ਕੁੱਲ ਵੋਟਰ 165872, ਪੁਰਸ਼ 86186, ਮਹਿਲਾ 79680, ਤੀਜਾ ਲਿੰਗ 6, ਹਲਕਾ-36 ਜਲੰਧਰ ਉਤਰੀ ਕੁੱਲ ਵੋਟਰ 181362, ਪੁਰਸ਼ 95575, ਮਹਿਲਾ 85786, ਤੀਜਾ ਲਿੰਗ 1, ਹਲਕਾ-37 ਜਲੰਧਰ ਕੈਂਟ ਕੁੱਲ ਵੋਟਰ 185913, ਪੁਰਸ਼ 97264, ਮਹਿਲਾ 88647, ਤੀਜਾ ਲਿੰਗ 2 ਅਤੇ ਹਲਕਾ 38 ਆਦਮਪੁਰ (ਅ.ਜ.) ਕੁੱਲ ਵੋਟਰ 161741, ਪੁਰਸ਼ 84233, ਮਹਿਲਾ 77507, ਤੀਜਾ ਲਿੰਗ 1 ਵੋਟਰ ਹਨ। ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹਾਇਤਾ ਲਈ ਜ਼ਿਲ੍ਹਾ ਵੋਟਰ ਹੈਲਪਲਾਈਨ ਨੰ. 1950 (ਟੋਲ ਫ੍ਰੀ) ਚਲਾਈ ਜਾ ਰਹੀ ਹੈ। ਇਸ ਵੋਟਰ ਹੈਲਪਲਾਈਨ ਨੰਬਰ ਰਾਹੀਂ ਕਿਸੇ ਵੀ ਵਿਅਕਤੀ/ਵੋਟਰ ਵੱਲੋਂ ਵੋਟਰ ਸੂਚੀ/ਚੋਣ ਨਾਲ ਸਬੰਧਤ ਜਾਣਕਾਰੀ/ਫੀਡਬੈਕ/ਸੁਝਾਅ/ਸ਼ਿਕਾਇਤ ਸਬੰਧੀ ਦਫ਼ਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਦੋ ਨਵੇਂ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਨਾਲ ਜ਼ਿਲ੍ਹੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ/ਬੂਥਾਂ ਦੀ ਗਿਣਤੀ 1866 ਹੋ ਗਈ ਹੈ। ਉਨ੍ਹਾਂ ਵਿਧਾਨ ਸਭਾ ਹਲਕਾਵਾਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਫਿਲੋਰ (ਅ.ਜ.) ਵਿੱਚ 236, ਹਲਕਾ ਨਕੋਦਰ ਵਿੱਚ 247, ਹਲਕਾ ਸ਼ਾਹਕੋਟ ਵਿੱਚ 244, ਹਲਕਾ ਕਰਤਾਰਪੁਰ (ਅ.ਜ.) ਵਿੱਚ 219, ਹਲਕਾ ਜਲੰਧਰ ਪੱਛਮੀ (ਅ.ਜ.) ਵਿੱਚ 164, ਹਲਕਾ ਜਲੰਧਰ ਕੇਂਦਰੀ ਵਿੱਚ 162, ਹਲਕਾ ਜਲੰਧਰ ਉਤਰੀ ਵਿੱਚ 176, ਹਲਕਾ ਜਲੰਧਰ ਕੈਂਟ ਵਿੱਚ 205 ਅਤੇ ਹਲਕਾ ਆਦਮਪੁਰ (ਅ.ਜ.) ਵਿੱਚ 213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਸਟੇਸ਼ਨ ਵਿਖੇ ਵੱਧ ਤੋਂ ਵੱਧ 1500 ਵੋਟਰ ਹੋ ਸਕਦੇ ਹਨ।
ਮੀਟਿੰਗ ਵਿੱਚ ਹਾਜ਼ਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ, ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ. ਮੌਕੇ ‘ਤੇ ਮੁਹੱਈਆ ਕਰਵਾਈ ਗਈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣ ਹਲਕੇ ਵਿੱਚ ਬੂਥ ਲੈਵਲ ਏਜੰਟ (ਬੀਐਲਏ) ਨਿਯੁਕਤ ਕਰਨ ਅਤੇ ਸਪੈਸ਼ਲ ਮੁਹਿੰਮ ਦੀਆਂ ਮਿਤੀਆਂ ਨੂੰ ਪੋਲਿੰਗ ਸਟੇਸ਼ਨਾਂ ਵਿਖੇ ਦਾਅਵੇ/ਇਤਰਾਜ਼ਾਂ ਦੀ ਪ੍ਰਾਪਤੀ ਦੌਰਾਨ ਬੀਐਲਓਜ਼ ਦੇ ਨਾਲ ਬੀਐਲਏ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ।ਇਸ ਉਪਰੰਤ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ (ਈਆਰਓਜ਼) ਨਾਲ ਮੀਟਿੰਗ ਕੀਤੀ ਅਤੇ ਦੱਸਿਆ ਕਿ 21 ਤੇ 22 ਨਵੰਬਰ ਅਤੇ 5 ਤੇ 6 ਦਸੰਬਰ 2020 ਨੂੰ ਬੀਐਲਓਜ਼ ਪੋਲਿੰਗ ਸਟੇਸ਼ਨ ਵਿਖੇ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਹਦਾਇਤ ਕੀਤੀ ਕਿ ਇਸ ਦਿਨ ਚੋਣ ਹਲਕੇ ਨੂੰ 3 ਜ਼ੋਨਾਂ ਵਿੱਚ ਵੰਡ ਕੇ ਸਮੂਹ ਈਆਰਓਜ਼, ਏਈਆਰਓਜ਼-1 ਅਤੇ ਏਈਆਰਓਜ਼-2 ਪੋਲਿੰਗ ਸਟੇਸ਼ਨਾਂ ਦੀ ਸੌਫੀਸਦੀ ਅਚਨਚੇਤ ਫਿਜ਼ੀਕਲ ਚੈਕਿੰਗ ਕਰਨਗੇ। ਇਸੇ ਤਰ੍ਹਾਂ ਚੋਣ ਹਲਕੇ ਦੇ ਸਮੂਹ ਸੁਪਰਵਾਈਜ਼ਰ ਵੀ ਆਪਣੇ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ‘ਤੇ ਬੀਐਲਓਜ਼ ਦੀ ਹਾਜ਼ਰੀ ਯਕੀਨੀ ਬਣਾਉਣਗੇ ਅਤੇ ਆਪਣੇ ਪੱਧਰ ‘ਤੇ ਉਕਤ ਨਿਰਧਾਰਿਕ ਮਿਤੀਆਂ ਨੂੰ ਅਚਨਚੇਤ ਚੈਕਿੰਗ ਕਰਨਗੇ।ਇਸ ਦੌਰਾਨ ਉਨ੍ਹਾਂ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੋਡਲ ਅਫ਼ਸਰ ਸੁਰਜੀਤ ਲਾਲ ਨੂੰ ਹਦਾਇਤ ਕੀਤੀ ਕਿ ਐਨਆਰਆਈਜ਼, ਪੀਡਬਲਿਯੂਡੀ, ਥਰਡ ਜੈਂਡਰ/ਟਰਾਂਸ ਜੈਂਡਰ ਅਤੇ ਪ੍ਰਵਾਸੀ ਵਰਕਰਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਲਈ ਸਵੀਪ ਗਤੀਵਿਧੀਆਂ ਚਲਾਈਆਂ ਜਾਣ ਤਾਂ ਜੋ ਐਨਆਰਆਈਜ਼, ਪੀਡਬਲਿਯੂਡੀ, ਥਰਡ ਜੈਂਡਰ/ਟਰਾਂਸ ਜੈਂਡਰ ਅਤੇ ਪ੍ਰਵਾਸੀ ਵਰਕਰਾਂ ਨੂੰ ਬਤੌਰ ਵੋਟਰ ਰਜਿਸਟਰ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਸਕੇ।ਮੀਟਿੰਗ ਵਿੱਚ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਤੋਂ ਇਲਾਵਾ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।।।–(ਫੋਟੋ ਨਾਲ ਨੱਥੀ )