ਫਗਵਾੜਾ 24 ਮਾਰਚ (ਸ਼਼ਿਵ ਕੋੋੜਾ) ਸ਼ਹੀਦੇ ਆਜ਼ਮ ਸ.ਭਗਤ ਸਿੰਘ , ਰਾਜਗੁਰੂ  ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਫਗਵਾੜਾ ਕਾਂਗਰਸ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਵਿੱਚ ਸਿਟੀ ਕਲੱਬ ਫਗਵਾੜਾ ਵਿੱਚ ਕੀਤਾ ਗਿਆ,ਜਿਸ ਵਿੱਚ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸ.ਧਾਲੀਵਾਲ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਨੌਜਵਾਨ ਪੀੜੀ ਦੇ ਮਾਰਗ ਦਰਸ਼ਕ। ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਅੱਜ ਅੱਸੀ ਆਜ਼ਾਦੀ ਦਾ ਸੁਖ ਮਾਣ ਰਹੇ ਹਾਂ। ਧਾਲੀਵਾਲ ਨੇ ਕਿਹਾ ਕਿ ਭਰੀ ਜਵਾਨੀ ਵਿਚ ਇਨਾਂ ਮਹਾਨ ਯੋਧਿਆਂ ਨੇ ਆਪਣੇ ਆਪ ਦੀ  ਪਰਵਾਹ ਕੀਤੇ ਵਗ਼ੈਰਾ ਦੇਸ਼ ਲਈ ਆਜ਼ਾਦੀ ਹਾਸਲ ਕਰਨ ਲਈ ਫਾਂਸੀ ਦਾ ਰੱਸਾ ਚੁੰਮਿਆ। ਉਨਾਂ ਕਿਹਾ ਕਿ ਦੇਸ਼ ਹਮੇਸ਼ਾ ਇਨਾਂ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਉਨਾਂ ਕਿਹਾ ਕਿ ਸਾਂਨੂੰ ਸਾਰਿਆਂ ਨੂੰ ਹੀ ਉਨਾਂ ਵੱਲੋਂ ਦਿਖਾਏ ਦੇਸ਼ ਭਗਤੀ ਦੇ ਜਜ਼ਬੇ ਨੂੰ ਬਰਕਰਾਰ ਰੱਖਣ ਅਤੇ ਉਨਾਂ ਦੇ ਸੁਪਨੇਆ ਦਾ ਭਾਰਤ ਬਣਾਉਣ ਦੀ ਸੋਂਹ ਚੁੱਕਣੀ ਚਾਹੀਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਅੱਜ ਦੇਸ਼ ਅਤੇ ਅਸੀਂ ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਖੜਾਂ ਹੈ। ਸਾਂਨੂੰ ਹਮੇਸ਼ਾ ਉਨਾਂ ਦੇ ਦੱਸੇ ਮਾਰਗ ਤੇ ਚਲਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਪਰਾਸ਼ਰ, ਵਿਨੋਦ ਵਰਮਾਨੀ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਪਦਮ ਦੇਵ ਸੁਧੀਰ, ਵਿਕੀ ਸੂਦ, ਰਵਿੰਦਰ ਸੰਧੂ, ਅਸ਼ੋਕ ਡੀਲਕਸ, ਜਿੱਲਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ, ਜਿੱਲਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ,ਫਗਵਾੜਾ ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸ਼ਰਮਾ, ਸੀਤਾ ਦੇਵੀ,ਤ੍ਰਿਪਤਾ ਦੇਵੀ, ਕੁਸਮ ਸ਼ਰਮਾ, ਮਲਕੀਤ ਕੌਰ,ਬਲਜੀਤ ਕੌਰ ਬੁੱਟਰ, ਗੁਰਪ੍ਰੀਤ ਕੌਰ,ਅਵਿਨਾਸ਼ ਗੁਪਤਾ, ਸੁਖਵਿੰਦਰ ਸਿੰਘ ਕਾਲਾ ਸਰਪੰਚ,ਪ੍ਰਮੋਦ ਜੋਸ਼ੀ, ਵਿਜੈ ਬਸੰਤ ਨਗਰ, ਬੌਬੀ,ਧੀਰਜ,ਪ੍ਰੋ ਹਰਭਜਨ ਸਿੰਘ, ਜਗਜੀਤ ਬਿੱਟੂ,ਰਾਜੂ ਭਗਤਪੁਰਾ, ਕਮਲਜੀਤ ਸ਼ਿਵਪੁਰੀ,ਗੁਰਦੀਪ ਦੀਪਾ,ੳਮ ਪਰਕਾਸ਼ ਬਿੱਟੂ,ਸੁਖਪਾਲ ਸਿੰਘ ਬਨਿੰਗ ਚਾਚੋਕੀ, ਨਰਿੰਦਰ ਠੇਕੇਦਾਰ, ਅਮਰਜੀਤ, ਸੈਫੀ ਚੱਢਾ,ਜਵਾਏ ਉੱਪਲ਼, ਅਮਰਜੀਤ ਬਸੂਟਾ, ਸੰਜੀਵ ਟੀਟੂ ਗੁਰਦਿਆਲ ਸਿੰਘ,ਪਵਿੱਤਰ ਸਿੰਘ, ਸੋਹਣ ਸਿੰਘ,ਰਿੰਕੂ ਵਾਲੀਆ,ਰਾਜੂ ਪੰਚ,ਇੰਸਪੈਕਟਰ ਬਿਕਰਮ ਸਿੰਘ, ਹਰਸ਼ ਉਂਕਾਰ ਨਗਰ, ਭਾਗ ਮਲ ਕੌਂਸਲਰ ਮੁਹੱਲਾ,ਮੁਕੇਸ਼ ਭਾਟੀਆ ਆਦਿ ਮੌਜੂਦ ਸਨ।