ਫਗਵਾੜਾ 19 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੇ ਮੁਹੱਲਾ ਸ਼ਾਮ ਨਗਰ ਸਥਿਤ ਆਂਗਨਬਾੜੀ ਸਕੂਲ ‘ਚ ਸਮਾਜ ਸੇਵਕ ਇੰਦਰਜੀਤ ਸਿੰਘ ਬਸਰਾ ਵਲੋਂ ਵਿਦਿਆਰਥੀਆਂ ਨੂੰ ਗਰਮ ਕੋਟੀਆਂ, ਜੁਰਾਬਾਂ ਤੇ ਬੂਟਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨੂੰ ਵੀ ਗਰਮ ਸ਼ਾਲ ਭੇਂਟ ਕੀਤੇ ਗਏ। ਇੰਦਰਜੀਤ ਸਿੰਘ ਬਸਰਾ ਨੇ ਕਿਹਾ ਕਿ ਸਰਕਾਰੀ ਆਂਗਨਬਾੜੀ ਸਕੂਲਾਂ ‘ਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜਿਹਨਾਂ ਦੀ ਹਰ ਸੰਭਵ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਅਜਿਹੇ ਨੇਕ ਉਪਰਾਲੇ ਉਹਨਾਂ ਨੂੰ ਰੁਹਾਨੀ ਸ਼ਾਂਤੀ ਪ੍ਰਦਾਨ ਕਰਦੇ ਹਨ। ਸਕੂਲ ਦੀ ਹੈਡ ਟੀਚਰ ਮੈਡਮ ਬਲਵਿੰਦਰ ਕੌਰ ਨੇ ਇੰਦਰਜੀਤ ਸਿੰਘ ਬਸਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਸ਼ਾਦੀ ਰਾਮ, ਇੰਦਰਜੀਤ ਸਾਹਨੀ, ਬਲਜਿੰਦਰ ਸਿੰਘ ਬਸਰਾ, ਜਗਦੀਪ ਸਿੰਘ ਦੀਪਾ, ਡਾ. ਝਿਲਮਿਲ ਸਿੰਘ ਭਿੰਡਰ, ਗੋਪਾਲ ਸਾਹਨੀ, ਨਰੇਸ਼ ਗੰਗੜ, ਅਸ਼ੋਕ ਕੁਮਾਰ, ਸੁਖਪਾਲ ਸਿੰਘ ਫੌਜੀ ਤੋਂ ਇਲਾਵਾ ਰਾਜੇਸ਼ ਸੰਧੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸ਼ਾਮ ਨਗਰ ਆਦਿ ਹਾਜਰ ਸਨ।