ਫਗਵਾੜਾ 25 ਅਗਸਤ (ਸ਼ਿਵ ਕੋੜਾ) ਕਦੇ ਬਾਲ ਠਾਕਰੇ ਦੇ ਨਜਦੀਕੀ ਸਾਥੀ ਰਹੇ ਅਤੇ ਅੱਜ ਭਾਜਪਾ ਸਰਕਾਰ ਵਿਚ ਕੇਂਦਰੀ ਮੰਤਰੀ ਨਰਾਇਣ ਰਾਣੇ ਵਲੋਂ ਸ਼ਿਵ ਸੈਨਾ ਸੁਪਰੀਮੋਂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਬਾਰੇ ‘ਥੱਪੜ ਮਾਰਨ’ ਸਬੰਧੀ ਮਾੜੀ ਸ਼ਬਦਾਵਲੀ ਵਰਤੇ ਜਾਣ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ ਦੇ ਫਗਵਾੜਾ ਯੁਨਿਟ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਦੇ ਨਜਦੀਕ ਨਰਾਇਣ ਰਾਣੇ ਦਾ ਪੁਤਲਾ ਫੂਕਿਆ ਅਤੇ ਕੇਂਦਰ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਦੱਸਿਆ ਕਿ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਫਗਵਾੜਾ ਸਮੇਤ ਪੂਰੇ ਪੰਜਾਬ ਵਿਚ ਪੁੱਤਲਾ ਫੂਕ ਮੁਜਾਹਰੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਉਧਵ ਠਾਕਰੇ ਦੇ ਪ੍ਰਤੀ ਸ਼ਿਵ ਸੈਨਾ ਦੇ ਹਰ ਕਾਰਜਕਰਤਾ ਦੇ ਮਨ ਵਿਚ ਬਹੁਤ ਹੀ ਸਤਿਕਾਰ ਹੈ ਅਤੇ ਉਹ ਮਹਾਰਾਸ਼ਟਰ ਦੇ ਮੌਜੂੁਦਾ ਮੁੱਖ ਮੰਤਰੀ ਵੀ ਹਨ, ਇਸ ਲਈ ਕੇਂਦਰੀ ਮੰਤਰੀ ਨੂੰ ਆਪਣੀ ਹੱਦ ਤੋਂ ਨਹੀਂ ਵੱਧਣਾ ਚਾਹੀਦਾ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਰਿਹਾਇਸ਼ ਦੇ ਨਜਦੀਕ ਪੁਤਲਾ ਫੂਕਣ ਦਾ ਮਕਸਦ ਉਹਨਾਂ ਦੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਸ਼ਿਵ ਸੈਨਾ ਦੀ ਆਵਾਜ਼ ਨੂੰ ਪਹੁੰਚਾਉਣਾ ਹੈ ਅਤੇ ਸ਼ਿਵ ਸੈਨਾ ਮੰਗ ਕਰਦੀ ਹੈ ਕਿ ਨਰਾਇਣ ਰਾਣੇ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕ ਸੀਨੀਅਰ ਸ਼ਿਵ ਸੈਨਾ ਆਗੂ ਸ਼ਮਸ਼ੇਰ ਭਾਰਤੀ, ਮਾਣਿਕ ਚੰਦ, ਜੋਗਿੰਦਰ ਕੁਮਾਰ, ਅਨਿਲ ਸਤੀਸ਼ ਜੈਸਵਾਲ, ਸਨੀ ਰਾਜਪੂਤ ਇੰਚਾਰਜ ਆਈ.ਟੀ. ਸੈਲ ਫਗਵਾੜਾ ਸ਼ਹਿਰੀ, ਪਵਨ ਕੁਮਾਰ ਪ੍ਰਧਾਨ ਟਰਾਂਸਪੋਰਟ ਸੈਲ ਸ਼ਹਿਰੀ, ਮੰਗਲ, ਸੁਧੀਰ, ਮਨੀਸ਼ ਦਾਦਰਾ, ਪਿ੍ਰੰਸ, ਬਿੰਦਰ ਅਮਿਤ ਬੱਸੀ, ਅੰਕਿਤ ਰਾਜਪੂਤ, ਰੌਣਕ, ਸਾਹਿਲ ਗੁਪਤਾ, ਮਿੰਟੂ, ਮਨੀ ਚੰਦ, ਜਤਿੰਦਰ, ਅਮਰਨਾਥ, ਅਜੇ, ਵਿਸ਼ਾਲ ਤੇ ਦੀਪਕ ਆਦਿ ਹਾਜਰ ਸਨ।