ਸ਼ਿਵ ਸੈਨਿਕਾਂ ਨੇ ਬਿੱਟੂ ਦੇ ਕਾਤਿਲਾਂ ਨੂੰ ਫਾਂਸੀ ਦਿਲਾਉਣ ਲਈ ਕੱਢਿਆ ਕੈਂਡਲ ਮਾਰਚ – ਹਰੀਸ਼ ਸਿੰਗਲਾ

ਪਟਿਆਲਾ : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਜੀ ਦੀ ਅਗਵਾਈ ਵਿੱਚ ਸੈਂਕੜੇ ਸ਼ਿਵ ਸੈਨਿਕ ਆਰੀਆ ਸਮਾਜ ਚੌਕ ਸਥਿਤ ਪਾਰਟੀ ਮੁੱਖ ਦਫਤਰ ਇਕੱਠੇ ਹੋਏ ਅਤੇ ਸਾਰੇ ਸ਼ਿਵ ਸੈਨਿਕਾਂ ਨੇ ਨਾਭਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਹੋਏ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਸਾਰੇ ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਕੈਂਡਲ ਜਲਾ ਕੇ ਮੋਹਿੰਦਰ ਪਾਲ ਸਿੰਘ ਬਿੱਟੂ ਨੂੰ ਸ਼ਰਧਾ ਸੁਮਨ ਭੇਟ ਕੀਤੇ।
ਇਸ ਮੌਕੇ ਸ੍ਰੀ ਹਰੀਸ਼ ਸਿੰਗਲਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਕੈਨੇਡਾ ਵਿੱਚ ਬੈਠੇ ਕੁਝ ਖਾਲਿਸਤਾਨੀ ਸੋਚ ਵਾਲੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਪੱਥਰ ਮਾਰਨ ਵਾਲੇ ਨੂੰ ਪੈਰਾ ਮਿਲਟਰੀ ਅਤੇ ਜੰਮੂ ਦੀ ਪੁਲੀਸ ਨਿਪਟਦੀ ਹੈ ਉਸੇ ਤਰ੍ਹਾਂ ਪੰਜਾਬ ਚ ਵੀ ਪੰਜਾਬ ਪੁਲੀਸ ਨੂੰ ਖੁੱਲ੍ਹੀ ਛੂਟ ਦਿੱਤੀ ਜਾਵੇ ਤਾਂ ਕਿ ਅਲਗਾਵਵਾਦੀਆਂ ਦਾ ਸਮਰਥਨ ਕਰਨ ਵਾਲੇ ਵਾਲਿਆਂ ਨਾਲ ਵੀ ਪੁਲਿਸ ਆਪਣੇ ਢੰਗ ਨਾਲ ਪੇਸ਼ ਆ ਸਕੇ।
ਵਿਦੇਸ਼ਾਂ ਤੋਂ ਪੈਸੇ ਮਿਲਣ ਕਾਰਨ ਬੇਰੁਜ਼ਗਾਰ ਯੁਵਕ ਸੋਚਦੇ ਹਨ ਕਿ ਕਿਸੇ ਵੀ ਨਾਮੀ ਬੰਦੇ ਦਾ ਖੂਨ ਕਰਕੇ ਵਿਦੇਸ਼ਾਂ ਤੋਂ ਫੰਡਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ ਲੇਕਿਨ ਇਹ ਠੀਕ ਨਹੀਂ ਹੈ। ਬਿੱਟੂ ਦੇ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਦਿਲਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਿਕਾਂ ਨੇ ਆਰੀਆ ਚੌਕ ਤੋਂ ਕੈਂਡਲ ਮਾਰਚ ਸ਼ੁਰੂ ਕਰਕੇ ਸਰਹੰਦੀ ਗੇਟ ਰਾਜਪੁਰਾ ਰੋਡ ਹੋ ਕੇ ਪ੍ਰਸਿੱਧ ਸ੍ਰੀ ਹਨੂਮਾਨ ਮੰਦਿਰ ਜਾ ਕੇ ਖ਼ਤਮ ਕੀਤਾ।
ਇਸ ਮੌਕੇ ਸ੍ਰੀ ਹਰੀਸ਼ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਮੋਹਿੰਦਰ ਪਾਲ ਸਿੰਘ ਬਿੱਟੂ ਦੇ ਹਥਿਆਰਾਂ ਨੂੰ ਫ਼ਾਂਸੀ ਦੀ ਸਜ਼ਾ ਦਿਲਾਉਣ ਲਈ ਉਸ ਦਾ ਕੇਸ ਫਾਸਟ ਟਰੈਕ ਕੋਰਟ ਵਿੱਚ ਚਲਾਇਆ ਜਾਵੇ ਅਤੇ ਇਸ ਕੇਸ ਨੂੰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਹੱਲ ਕਰਵਾਵੇ।
ਇਸ ਮੌਕੇ ਲਾਹੌਰੀ ਸਿੰਘ, ਪ੍ਰਵੀਨ ਬਲਜੋਤ, ਭਾਰਤ ਦੀਪ ਠਾਕੁਰ, ਤਿਲਕ ਰਾਜ ਬੌਬੀ ਡੈਂਟਰ, ਅਮਰਜੀਤ ਗੋਲਡੀ, ਆਰ ਕੇ ਬੌਬੀ, ਮੋਹਿੰਦਰ ਸਿੰਘ ਤਿਵਾੜੀ, ਰਮਨਦੀਪ ਹੈਪੀ, ਗੌਰਵ ਵਰਮਾ, ਰਾਹੁਲ ਸਰੀਨ, ਕਿਸ਼ਨ ਪਵਾਰ, ਵਿਜੇ ਵੋਹਰਾ, ਸੌਰਵ ਜੈਨ , ਐਡਵੋਕੇਟ ਅਮਨ, ਪ੍ਰਵੀਨ ਸ਼ਰਮਾ, ਹਰਜੀਤ ਸਿੰਘ, ਸੰਤੋਸ਼ ਕੁਮਾਰ, ਤਾਰੀ ਆਦਿ ਮੌਜੂਦ ਰਹੇ