ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀ ਵਰਲਡ ਸਕੂਲ ਦੇ
ਕਿੰਡਨਗਾਰਟਨ ਵਿੰਗ ਵਿੱਚ ਵਰਚੁਅਲ ਕਲਾਸਰੂਮ ਵਿੱਚ ‘ਸ਼ੁਕਰਗੁਜ਼ਾਰ ਹੋਵੋ’ ਗਤੀਵਿਧੀ ਦਾ
ਆਯੋਜਨ ਕੀਤਾ ਗਿਆ।
ਬੱਚਿਆਂ ਦੇ ਸਮਾਜਿਕ ਵਿਕਾਸ ਲਈ ਅਤੇ ਉਹਨਾਂ ਦੀ ਕਲਪਨਾ ਸ਼ਕਤੀ ਨੂੰ
ਵਧਾਉਣ ਲਈ ‘ਕਮਊਨਟੀ ਹੈਲਪਰਜ਼ ਡੇ’ ਮਨਾਇਆ ਗਿਆ।ਜਿਸ ਦਾ ਉਦੇਸ਼ ਕਮਊਨਟੀ
ਕਰਮਚਾਰੀਆਂ ਦੀ ਸਾਡੀ ਰੋਜ਼ਮਰਾ੍ਹ ਦੀ ਜ਼ਿੰਦਗੀ ਵਿੱਚ ਭੂਮਿਕਾ ਬਾਰੇ ਬੱਚਿਆਂ ਨੂੰ
ਜਾਗਰੂਕ ਕਰਨਾ ਸੀ।
ਬੱਚਿਆਂ ਨੇ ਇਸ ਗਤੀਵਿਧੀ ਵਿੱਚ ਸ਼ਾਨਦਾਰ ਤਰੀਕੇ ਨਾਲ਼ ਭਾਗ ਲਿਆ। ਉਹਨਾਂ ਨੇ
ਆਪਣਾ ਮਨਪਸੰਦ ਸਹਾਇਕ ਚੁਣਿਆ ਅਤੇ ਉਹਨਾਂ ਦੇ ਪਹਿਰਾਵੇ ਵਿੱਚ ਸੁੰਦਰ ਸਜੇ
ਹੋਏ ਸਨ, ਜਿਵੇਂ- ਡਾਕਟਰ, ਨਰਸ,ਅਧਿਆਪਕ, ਅੱਗ ਬੁਝਾਉਣ ਵਾਲ਼ੇ, ਪੁਲਿਸ ਮੁਲਾਜ਼ਮ
ਆਦਿ।ਇਸ ਗਤੀਵਿਧੀ ਦਾ ਮਕਸਦ ਉਹਨਾਂ ਲੋਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਸੀ ਜੋ
ਆਪਣੀਆਂ ਸੇਵਾਵਾਂ ਨਾਲ਼ ਸਾਡੀ ਜ਼ਿੰਦਗੀ ਨੂੰ ਅਸਾਨ ਬਣਾਉਂਦੇ ਹਨ।ਇਸ ਨਾਲ਼
ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਣ ਦਾ ਮੌਕਾ
ਮਿਲਿਆ।
ਸਕੂਲ ਦੇ ਪ੍ਰਿੰਸੀਪਲ ਸ਼ੀ੍ਰਮਤੀ ਐੱੱਸ ਚੌਹਾਨ ਨੇ ਭਾਗ ਲੈਣ ਵਾਲੇ ਬੱਚਿਆਂ
ਨੂੰ ਵਧਾਈ ਦਿੱਤੀ ਅਤੇ ਮਾਪਿਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਵੀ
ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇ.ਕੇ. ਵਾਸਲ, ਚੇਅਰਮੈਨ
ਸੰਜੀਵ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਅਤੇ ਸੀ.ਈ.ਓ. ਸ਼੍ਰੀ ਰਾਘਵ ਵਾਸਲ ਨੇ
ਅਧਿਆਪਕਾਵਾਂ ਦੁਆਰਾ ਬੱਚਿਆਂ ਲਈ ਅਜਿਹੇ ਮੰਚ ਤਿਆਰ ਕਰਨ ਦੇ ਉਪਰਾਲੇ ਦੀ
ਪ੍ਰਸ਼ੰਸਾ ਕੀਤੀ।