ਜਲੰਧਰ,(ਰਾਜੇਸ਼ ਮਿੱਕੀ,ਪ੍ਰਭਜੋਤ ਸਿੰਘ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਜਲੰਧਰ ਵਿਖੇ ਜੁਗੋ ਜੱਗ ਅੱਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ, ਬੀਤੀ 2 ਸਤੰਬਰ ਤੋਂ 7 ਸਤੰਬਰ ਤੱਕ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਤੇ 5 ਦਿਨੀ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਜਾਬ ਦੇ ਮਸ਼ਹੂਰ ਕੀਰਤਨੀ ਜਥਿਆਂ ਨੇ ਗੁਰੂ ਨਾਮ ਦੇ ਕੀਰਤਨ ਨਾਲ ਸਮੂਹ ਸਾਧ ਸੰਗਤ ਦਾ ਮਨ ਗੁਰੂ ਚਰਨਾਂ ਨਾਲ ਜੋੜਿਆ। ਇਸ ਪਵਿੱਤਰ ਮੌਕੇ ਤੇ ਫ੍ਰੀ ਮੈਡੀਕਲ ਕੈੰਪ ਵੀ ਲਗਾਇਆ ਗਿਆ ਅਤੇ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਵੀ ਫ੍ਰੀ ਕੀਤੇ ਗਏ । ਇਸ ਧਾਰਮਿਕ ਪ੍ਰੋਗਰਾਮ ਵਿੱਚ Covid19 ਦੀਆਂ ਹਦਾਇਤਾਂ ਦਾ ਤੇ ਸੰਗਤ ਦੀ ਸਿਹਤ ਦਾ ਵੀ ਪੁਰਾ ਖਿਆਲ ਰੱਖਦਿਆਂ ਹੋਇਆਂ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।