ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਪਾਰਟੀ ਪ੍ਰਤੀ ਲਗਨ ਮੇਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਵਿੱਚ ਚੰਗੇ ਔਹਦੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ  ਤਰੁਣ ਗਰਗ ਪ੍ਰਧਾਨ ਸੁਰਭੀ ਕਲੱਬ ਜਲੰਧਰ ਕੈਂਟ ਵਲੋਂ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖ ਰੱਖਦਿਆਂ ਹੋਇਆ ਉਹਨਾਂ ਨੂੰ ਪਾਰਟੀ ਵਿੱਚ ਸਰਕਲ ਜਲੰਧਰ ਕੈਂਟ ਦਾ ਪ੍ਰਧਾਨ ਬਣਾ ਕੇ ਨਵਾਜਿਆ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਅੱਜ ਇੱਥੇ ਅਪਣੇ ਨਿਵਾਸ ਸਥਾਨ ਵਿੱਖੇ ਇੱਕ ਸਾਦੀ ਮੀਟਿੰਗ ਵਿੱਚ  ਤਰੁਣ ਗਰਗ ਨੂੰ ਪ੍ਰਧਾਨ ਸਰਕਲ ਜਲੰਧਰ ਕੈਂਟ ਨੂੰ ਉਹਨਾਂ ਦੀ ਨਿਯੁਕਤੀ ਪੱਤਰ ਦਿੰਦਿਆਂ ਹੋਇਆ ਕੀਤਾ।ਉਹਨਾਂ ਦੱਸਿਆ ਕੇ ਬਹੁਤ ਜੱਲਦੀ ਹੀ ਸਰਦਾਰ ਗੁਰਸ਼ਰਨ ਸਿੰਘ ਟੱਕਰ ਸਰਕਲ ਪ੍ਰਧਾਨ ਅਤੇ ਇਸੇ ਤਰਾਂ ਹਰਵਿੰਦਰ ਪੱਪੂ ਜਨਰਲ ਸਕੱਤਰ ਨੂੰ ਸ ਸੁਖਬੀਰ ਸਿੰਘ ਬਾਦਲ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਾਰ ਵਿਮਰਸ਼ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਚੰਗੇ ਔਹਦੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਅਗਾਂਹ ਵੀ ਪਾਰਟੀ ਪ੍ਰਤੀ ਸ਼ਲਾਘਾਯੋਗ ਕੰਮ ਕਰਨ ਵਾਲੇ ਵਰਕਰਾਂ ਨੂੰ ਇਸੇ ਤਰਾਂ ਹੀ ਚੰਗੇ ਔਹਦੇ ਦਿੱਤੇ ਜਾਣਗੇ।ਇਸੇ ਤਰਾਂ  ਤਰੁਣ ਗਰਗ ਨੂੰ ਜਲੰਧਰ ਕੈਂਟ ਸਰਕਲ ਦਾ ਪ੍ਰਧਾਨ ਬਣਾਉਣ ਤੇ ਉਹਨਾਂ ਸ ਸਰਬਜੀਤ ਸਿੰਘ ਮੱਕੜ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਪਾਰਟੀ ਵਲੋਂ ਜੋ ਉਹਨਾਂ ਨੂੰ ਸਰਕਲ ਪ੍ਰਧਾਨ ਜਲੰਧਰ ਕੈਂਟ ਦਾ ਔਹਦਾ ਦਿੱਤਾ ਗਿਆ ਹੈ ਉਹ ਇਸੇ ਤਰਾਂ ਆਪਣੀ ਡਿਊਟੀ ਪੂਰੀ ਲਗਨ ਮੇਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਦਾ ਹੀ ਤਤਪਰ ਰਹਿਣਗੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ ਗੁਰਸ਼ਰਨ ਸਿੰਘ ਟੱਕਰ ਡਾਕਟਰ ਕੁਮਾਰ ਸੰਜੀਵ, ਪਿਰਤਪਾਲ ਸਿੰਘ, ਹਰਜਿੰਦਰ ਸਿੰਘ, ਰਵੀ ਕੁਮਾਰ, ਅਸ਼ੋਕ ਕੁਮਾਰ, ਭਾਰਤ ਭੂਸ਼ਣ, ਰੋਬਿਨ ਕਨੋਜਿਆ, ਮੌਂਟੀ ਗੁਪਤਾ, ਚੇਤਨ ਗਰਗ, ਭੂਸ਼ਣ ਅਗਰਵਾਲ,ਕਰਦਿਤ ਰਾਜਪੂਤ, ਰਵੀ ਅਟਵਾਲ, ਮਨੋਜ ਕਸ਼ਯਪ, ਚੰਦਰ, ਗੌਰਵ ਗਰਗ,ਸ਼ਿਵਾ ਅਜੈ ਕੁਮਾਰ, ਚੰਦਰ ਸੈਣੀ,ਆਦਿ ਹਾਜ਼ਿਰ ਸਨ