ਫਗਵਾੜਾ 23 ਦਸੰਬਰ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਅਣਥਕ ਯਤਨਾ ਸਦਕਾ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰਨਾਨਕ ਪੁਰਾ ਅਤੇ ਖੇੜਾ ਰੋਡ ਦੇ ਸਮਾਰਟ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਤਹਿਤ ਫਰੀ ਕਣਕ ਅਤੇ ਕਾਲੇ ਛੋਲਿਆਂ ਦੀ ਵੰਡ ਕੀਤੀ ਗਈ। ਸ੍ਰ. ਰਘਬੋਤਰਾ ਨੇ ਦੱਸਿਆ ਕਿ ਇਹ ਸੇਵਾ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਇਲਾਕੇ ਦੇ ਤਿੰਨ ਡਿਪੋ ਹੋਲਡਰਾਂ ਵਲੋਂ ਪ੍ਰਦਾਨ ਕੀਤੀ ਗਈ। ਉਹਨਾਂ ਦੱਸਿਆ ਕਿ ਜਸਪਾਲ ਸਿੰਘ ਡਿਪੋ ਹੋਲਡਰ ਰਾਹÄ 250 ਸਮਾਰਟ ਕਾਰਡ ਧਾਰਕਾਂ ਨੂੰ, ਰਣਜੀਤ ਕੌਰ ਡਿਪੋ ਹੋਲਡਰ ਰਾਹੀਂ 110 ਕਾਰਡ ਧਾਰਕਾਂ ਅਤੇ ਨਰਿੰਦਰ ਪਾਸੀ ਡਿਪੋ ਹੋਲਡਰ ਰਾਹੀਂ ਵੀ 110 ਪਰਿਵਾਰਾਂ ਨੂੰ ਇਹ ਸੇਵਾ ਵਰਤਾਈ ਗਈ। ਉਹਨਾਂ ਦੱਸਿਆ ਕਿ ਕਣਕ ਤੋਂ ਇਲਾਵਾ ਪੰਜ ਕਿਲੋ ਛੋਲੇ ਪ੍ਰਤੀ ਪਰਿਵਾਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਵਾਰਡ ਨੰਬਰ 37 ਦੇ ਸਾਰੇ ਹੀ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਕਰ ਦਿੱਤੀ ਗਈ ਹੈ। ਉਹਨਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਫੂਡ ਸਪਲਾਈ ਵਿਭਾਗ ਦੇ ਸਮੂਹ ਸਟਾਫ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ।