ਫਗਵਾੜਾ :- (ਸ਼ਿਵ ਕੋੜਾ) ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਮੁੱਖ ਇੰਚਾਰਜ ਸ੍ਰੀਮਤੀ ਸਵਿਤਾ ਪੰਵਾਰ ਦੀ ਅਗਵਾਈ ਹੇਠ ਈਕੋ ਫਰੈਂਡਲੀ ਦੀਵਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਕੈਂਪਸ ਵਿਚ ਕਾਫੀ ਸਾਰੇ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ 9ਵੀਂ ਅਤੇ 10ਵੀਂ ਜਮਾਤ ਦੇ ਹਾਜਰ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ। ਸਕੂਲ ਇੰਚਾਰਜ ਸਵਿਤਾ ਪੰਵਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੀਵਾਲੀ ਸਾਰੇ ਦੀ ਧਰਮਾ ਦਾ ਬਹੁਤ ਪਵਿੱਤਰ ਤਿਓਹਾਰ ਹੈ। ਇਸ ਦੀ ਖੁਸ਼ੀ ਸਾਨੂੰ ਭਾਈਚਾਰਕ ਸਾਂਝ ਦਾ ਪ੍ਰਦਰਸ਼ਨ ਕਰਦਿਆਂ ਮਨਾਉਣੀ ਚਾਹੀਦੀ ਹੈ। ਦੀਵਾਲੀ ਦੀ ਰਾਤ ਬੇਸ਼ਕ ਪਟਾਖੇ ਚਲਾਉਣ ਦੀ ਪੁਰਾਣੀ ਪ੍ਰਥਾ ਹੈ ਲੇਕਿਨ ਅੱਜ ਜਿਸ ਤਰਾ ਵਾਤਾਵਰਣ ਗੰਧਲਾ ਹੁੰਦਾ ਜਾ ਰਿਹਾ ਹੈ ਉਸ ਨਾਲ ਮਨੁੰਖੀ ਜੀਵਨ ਖਤਰੇ ‘ਚ ਪੈ ਰਿਹਾ ਹੈ ਇਸ ਲਈ ਸਾਨੂੰ ਪਟਾਖੇ ਚਲਾਉਣ ਦੀ ਪ੍ਰਥਾ ਨੂੰ ਰੁੱਖ ਲਗਾਉਣ ਦੀ ਪ੍ਰਥਾ ਵਿਚ ਬਦਲਣ ਦੀ ਲੋੜ ਹੈ। ਉਹਨਾਂ ਸਮੂਹ ਹਾਜਰੀਨ ਨੂੰ ਦੀਵਾਲੀ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸ੍ਰੀਮਤੀ ਬਿੰਦਰ ਕੌਰ, ਸ੍ਰੀਮਤੀ ਕਮਲੇਸ਼ ਕੁਮਾਰੀ, ਸ੍ਰੀਮਤੀ ਅੰਤਿਕਾ ਧੀਰ, ਸ੍ਰੀਮਤੀ ਜੋਤੀ ਕੁਮਾਰੀ, ਸ੍ਰੀਮਤੀ ਪੂਜਾ ਸੂਦ, ਸ੍ਰੀਮਤੀ ਦੀਪਾਵਲੀ, ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀਮਤੀ ਆਸ਼ਾ ਰਾਣੀ ਤੋਂ ਇਲਾਵਾ ਮਿਡ ਡੇ ਮੀਲ ਵਰਕਰ ਕਮਲਾ ਦੇਵੀ, ਮਮਤਾ, ਦਵਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜਰ ਸਨ।