ਫਗਵਾੜਾ 7 ਅਕਤੂਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਨੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐਸ.ਐਮ.ਓ. ਡਾਕਟਰ ਮੀਨੂੰ ਟੰਡਨ ਦੇ ਸਹਿਯੋਗ ਨਾਲ ਕਰੋਨਾ ਟੀਕਾਕਰਨ ਕੈਂਪ ਈ.ਐਸ.ਆਈ. ਹਸਪਤਾਲ ਫਗਵਾੜਾ ਵਿਖੇ ਲਗਾਇਆ। ਜਿਸ ਵਿੱਚ ਯੋਗ ਨਾਗਰਿਕਾਂ ਨੂੰ ਪਹਿਲੀ ਅਤੇ ਦੂਜੀ ਖ਼ੁਰਾਕ ਦਾ ਟੀਕਾ ਲਗਾਇਆ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ਵਿਚ 220 ਨਾਗਰਿਕਾਂ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਮੌਕੇ ਡਾ. ਮੀਨੂੰ ਟੰਡਨ ਨੇ ਕਿਹਾ ਕਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਵੈਕਸੀਨੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਰੋਹਿਤ ਬੰਗਾ ਐਮ.ਬੀ.ਬੀ.ਐਸ. ਨੇ ਸਭਾ ਵਲੋਂ ਮਹਾਂਮਾਰੀ ਦੌਰਾਨ ਸਮਾਜ ਦੀ ਭਲਾਈ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਟੀਕਾਕਰਨ ਕੈਂਪ ਵਿੱਚ ਸਮੁੱਚੀ ਟੀਮ ਦੇ ਸਹਿਯੋਗ ਨੂੰ ਸਰਾਹਿਆ। ਇਸ ਮੌਕੇ ਪਿ੍ਰਤਪਾਲ ਕੌਰ ਤੁਲੀ, ਡਾਕਟਰ ਨਰੇਸ਼ ਕੁਮਾਰ ਬਿੱਟੂ, ਆਰ ਪੀ ਸ਼ਰਮਾ, ਰਾਜੀਵ, ਰਮਿੰਦਰ ਕੌਰ, ਨਰਿੰਦਰ ਸੈਣੀ, ਕੁਲਬੀਰ ਬਾਵਾ, ਸੁਖਵੰਤ ਕੌਰ, ਸੁਖਵਿੰਦਰ ਕੌਰ, ਮੀਨਾ ਕੁਮਾਰੀ, ਦੀਪ, ਨਿਰਮਲ ਕੌਰ, ਅੰਕਿਤਾ, ਬਰਿੰਦਰ ਕੁਮਾਰ ਆਦਿ ਹਾਜਰ ਸਨ।