ਫਗਵਾੜਾ 12 ਸਤੰਬਰ (ਸ਼ਿਵ ਕੋੜਾ)  ਪੰਜਾਬ ਸਰਕਾਰ ਦੀ ਘਰ-ਘਰ ਰੁਜਗਾਰ ਯੋਜਨਾ ਤਹਿਤ ਡਿਪਟੀ ਕਮੀਸ਼ਨਰ ਦਫਤਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਰੋਜ਼ਗਾਰ ਅਫ਼ਸਰ ਨੀਲਮ ਮਹੇ ਦੀ ਅਗਵਾਈ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਕਰਨ ਸਬੰਧੀ ਲਗਾਏ ਜਾ ਰਹੇ 6ਵੇਂ ਮੈਗਾ ਕੈਂਪ ਲਈ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਨਗਰ ਸੁਧਾਰ ਟਰੱਸਟ ਦੀ ਇਮਾਰਤ ‘ਚ ਚਲਾਏ ਜਾ ਰਹੇ ਸਿਲਾਈ, ਕਟਾਈ ਅਤੇ ਬਿਊਟੀਸ਼ੀਅਨ ਦੇ ਸਿਖਲਾਈ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਵਲੋਂ ਆਈ.ਟੀ.ਆਈ. (ਲੜਕੀਆਂ) ਮਾਡਲ ਟਾਊਨ ਵਿਖੇ ਜਲਦੀ ਹੀ ਇਸ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਸਬੰਧੀ ਸੈਂਟਰ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਗੁਰੱਪਾਂ ਵਿਚ ਸੈਂਟਰ ਬੁਲਾ ਕੇ ਕੋਵਿਡ-19 ਤਹਿਤ ਪ੍ਰਸ਼ਾਸਨ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਾਗਰੁਕ ਕੀਤਾ ਗਿਆ ਅਤੇ ਉਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਇਸ ਮੌਕੇ ਸੀ.ਐਸ.ਸੀ. ਦੇ ਜਿਲਾ ਕੋਆਰਡੀਨੇਟਰ ਗੁਰਸੇਵਕ ਸਿੰਘ ਅਤੇ ਜੂਨੀਅਰ ਸਹਾਇਕ ਦਲਵੀਰ ਸਿੰਘ ਨੇ ਨੌਜਵਾਨਾਂ ਨੂੰ ਮੈਗਾ ਜੋਬ ਮੇਲੇ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਅਤੇ ਪ੍ਰੇਰਿਤ ਕੀਤਾ ਕਿ ਉਹ ਆਪਣਾ ਨਾਮ www.pgrkam.com ਵੈਬਸਾਈਟ ਰਾਹੀਂ ਆਨਲਾਈਨ ਰਜਿਸਟਰ ਕਰਵਾਉਣ ਤਾਂ ਜੋ ਉਹਨਾਂ ਨੂੰ ਵੱਖ-ਵੱਖ ਮਹਿਕਮਿਆਂ ਵਿਚ ਉਪਲੱਬਧ ਨੌਕਰੀ ਦੇ ਮੌਕਿਆਂ ਲਈ ਅਪਲਾਈ ਕਰਵਾਇਆ ਜਾ ਸਕੇ। ਇਸ ਮੌਕੇ ਨਵਦੀਪ ਸਿੰਘ, ਸੰਦੀਪ, ਨੀਤੂ ਗੁਡਿੰਗ, ਕੁਲਬੀਰ ਬਾਵਾ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਨਰਿੰਦਰ ਸੈਣੀ, ਡਾ: ਨਰੇਸ਼ ਬਿੱਟੂ, ਜਯੋਤੀ, ਮੀਨਾਕਸ਼ੀ, ਅਮਨਦੀਪ, ਪੁਸ਼ਪਾ, ਕਾਜਲ ਮਿਸ਼ਰਾ, ਮੁੰਨੀ, ਰੇਨੂੰ, ਨਿਸ਼ਾ ਸੇਨ, ਪੱਲਵੀ ਸ਼ਰਮਾ ਆਦਿ ਵੀ ਹਾਜਰ ਸਨ।