
ਫਗਵਾੜਾ, 1 ਜਨਵਰੀ (ਸ਼ਿਵ ਕੋੜਾ) ਨਵੇਂ ਵਰ੍ਹੇ 2021 ਨੂੰ ‘ਜੀਅ ਆਇਆਂ’ ਆਖਣ ਲਈ ਸਰਬ ਨੌਜਵਾਨਾਂ ਸਭਾ ਵਲੋਂ ਨਗਰ ਸੁਧਾਰ ਟਰੱਸਟ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚਲਾਏ ਜਾ ਰਹੇ ਬਿਊਟੀਸ਼ਨ ਅਤੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਰੰਗਾਰੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟੇਲਰਿੰਗ ਕਟਿੰਗ ਅਤੇ ਬਿਊਟੀਸ਼ਨ ਦਾ ਕੋਰਸ ਕਰ ਰਹੀਆਂ ਲੜਕੀਆਂ ਨੇ ਗੀਤ ਸੰਗੀਤ ਅਤੇ ਗਿੱਧਾ ਆਦਿ ਦੀ ਖੂਬਸੂਰਤ ਪੇਸ਼ਕਾਰੀ ਰਾਹÄ ਹਾਜਰੀਨ ਦੀ ਵਾਹਵਾਹੀ ਖੱਟੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਫਗਵਾੜਾ ਮੇਜਰ ਅਮਿਤ ਸਰੀਨ ਸ਼ਾਮਲ ਹੋਏ। ਉਹਨਾਂ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਕਰਨਾ ਬਹੁਤ ਔਖਾ ਕਾਰਜ ਹੈ। ਸਮਾਜ ਸੇਵਾ ਨੂੰ ਪੈਸੇ ਦੀ ਤੱਕੜੀ ਵਿੱਚ ਤੋਲ ਕੇ ਨਹੀਂ ਦੇਖਿਆ ਜਾ ਸਕਦਾ, ਸਗੋਂ ਇਹ ਤਾਂ ਮਨੁੱਖ ਦੀ ਸੇਵਾ ਅਤੇ ਪਰਉਪਕਾਰ ਹੈ, ਜਿਸਨੂੰ ਉਹੀ ਰੂਹਾਂ ਜਾਨ ਸਕਦੀਆਂ ਹਨ, ਜਿਹੜੀਆਂ ਪਰਮਾਤਮਾ ਦੇ ਦੱਸੇ ਮਾਰਗ ਉਪਰ ਚਲਦਿਆਂ ਸੇਵਾ ਦਾ ਸੰਕਲਪ ਪੇਸ਼ ਕਰਦੀਆਂ ਹਨ। ਉਹਨਾ ਨੇ ਸਰਬ ਨੌਜਵਾਨ ਸਭਾ ਵਲੋਂ ਸਮਾਜ ਸੇਵਾ ਵਿੱਚ ਕੀਤੀ ਘਾਲਣਾ ਨੂੰ ਸਰਾਹਇਆ ਅਤੇ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਤੇ ਐਕਸਾਈਜ਼ ਟੈਕਸੇਸ਼ਨ ਅਫ਼ਸਰ ਅਸ਼ੋਕ ਕੁਮਾਰ ਨੇੇ ਸਰਬ ਨੌਜਵਾਨ ਸਭਾ ਅਤੇ ਸੋਸਵਾ ਪੰਜਾਬ ਵਲੋਂ ਲੜਕੀਆਂ ਲਈ ਕਿੱਤਾ ਮੁੱਖੀ ਕੋਰਸ ਖੋਲ੍ਹ ਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸੁਸ਼ੀਲ ਲੱਤਾ ਭਾਟੀਆ ਸੀ.ਡੀ.ਪੀ. ਓ., ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਸ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਅਸ਼ਵਨੀ ਕੋਹਲੀ, ਸਾਬਕਾ ਕੌਂਸਲਰ ਅਨੁਰਾਗ ਮਨਖੰਡ ਅਤੇ ਸਾਹਿੱਤਕਾਰ ਗੁਰਮੀਤ ਸਿੰਘ ਪਲਾਹੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪਿੱਛਲੇ 30 ਵਰਿ੍ਹਆਂ ਦੌਰਾਨ ਸਭਾ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ., ਸਾਹਿਬਜੀਤ ਸਾਬੀ, ਕੁਲਤਾਰ ਸਿੰਘ, ਕੁਲਬੀਰ ਬਾਵਾ, ਹੈਪੀ ਬਰੋਕਰ, ਨਰਿੰਦਰ ਸੈਣੀ, ਉਂਕਾਰ ਜਗਦੇਵ, ਜਤਿੰਦਰ ਰਾਹੀ, ਡਾ: ਨਰੇਸ਼ ਬਿੱਟੂ, ਮੈਨੇਜਰ ਜਗਜੀਤ ਸੇਠ, ਰਜਿੰਦਰ ਕੁਮਾਰ ਏ.ਐਸ.ਆਈ., ਜਸ਼ਨ ਮਹਿਰਾ, ਤਿ੍ਰਪਤਾ ਸ਼ਰਮਾ ਸਾਬਕਾ ਐਮ.ਸੀ, ਡਾ: ਵਿਜੇ ਕੁਮਾਰ, ਡਾ: ਕੁਲਦੀਪ ਸਿੰਘ, ਸ਼ਿਵ ਕੁਮਾਰ, ਰਣਜੀਤ ਮਲ੍ਹੱਣ, ਸੁਰਿੰਦਰ ਬੱਧਣ, ਨੀਤੂ ਗੋਡਿੰਗ, ਸਾਕਸ਼ੀ, ਮੈਡਮ ਸੁਖਜੀਤ ਕੌਰ, ਚੇਤਨਾ ਰਾਜਪੁਤ, ਸੁਖਵਿੰਦਰ ਕੌਰ ਟੂਰਾ, ਪਿ੍ਰਤਪਾਲ ਕੌਰ ਤੁੱਲੀ, ਦੀਕਸ਼ਾ, ਜਯੋਤੀ, ਸਰਬਜੀਤ ਕੌਰ, ਸੁਖਵਿੰਦਰ ਕੌਰ, ਪੂਜਾ ਦੇਵੀ, ਦਵਿੰਦਰ ਕੌਰ, ਅੰਜਲੀ, ਨੇਹਾ, ਰੰਜਨਾ, ਰੇਨੂੰ, ਸ਼ਸ਼ੀ ਆਦਿ ਹਾਜ਼ਰ ਸਨ।