ਫਗਵਾੜਾ (ਸ਼ਿਵ ਕੋੜਾ)ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਦਾ ਇੱਕ ਵਫ਼ਦ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੂੰ ਉਹਨਾ ਦੇ ਨਿਵਾਸ ਸਥਾਨ ਤੇ ਮਿਲਿਆ ਅਤੇ ਉਹਨਾ ਵਲੋਂ ਸਰਬ ਨੌਜਵਾਨ ਸਭਾ ਵਲੋਂ ਉਸਾਰੀ ਜਾ ਰਹੀ ਇਮਾਰਤ ਲਈ ਉਹਨਾ ਵਲੋਂ ਅਨਾਊਂਸ ਕੀਤੀ 5 ਲੱਖ ਦੀ ਗ੍ਰਾਂਟ ਲਈ ਤਹਿਦਿਲੋਂ ਧੰਨਵਾਦ ਕੀਤਾ। ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਵਫ਼ਦ ਨੂੰ ਜਲਦੀ ਇਹ ਗ੍ਰਾਂਟ ਰਲੀਜ਼ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਤੀਕਸ਼ਣ ਸੂਦ, ਡਾ: ਵਿਜੈ ਕੁਮਾਰ ਜਨਰਲ ਸਕੱਤਰ, ਡਾ: ਕੁਲਦੀਪ ਸਿੰਘ ਖ਼ਜ਼ਾਨਚੀ, ਸਾਹਿਬਜੀਤ ਸਾਬੀ, ਉਂਕਾਰ ਜਗਦੇਵ, ਗੁਰਦੀਪ ਸਿੰਘ ਤੁੱਲੀ, ਜਗਜੀਤ ਸੇਠ, ਅਸ਼ੋਕ ਸ਼ਰਮਾ, ਰਾਜਕੁਮਾਰ ਰਾਜਾ ਹਾਜ਼ਰ ਸਨ।