ਫਗਵਾੜਾ 8 ਸਤੰਬਰ (ਸ਼ਿਵ ਕੋੜਾ) ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਟਲ ਇੰਪੀਰੀਅਲ ਪੂਨਮ ਵਿਖੇ ਸਭਾ ਦੇ ਆਨਰੇਰੀ ਮੈਂਬਰ ਅਤੇ ਫਗਵਾੜਾ ਦੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਇਸ ਵਰ੍ਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 28 ਨਵੰਬਰ ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਉਹ ਸਭਾ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹਨਾਂ ਪ੍ਰਸ਼ਾਸਨ ਵਲੋਂ ਸਮਾਜਕ ਕਾਰਜਾਂ ਲਈ ਸਭਾ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਲਾਨਾ ਵਿਆਹ ਸਮਾਗਮਾਂ ਸਬੰਧੀ ਪ੍ਰੋਗਰਾਮ ਦੀ ਸਮੁੱਚੀ ਰੂਪ ਰੇਖਾ ਤਿਆਰ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਲਾਨਾ ਵਿਆਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਹੋਣਗੇ। ਵਿਆਹੁਤਾ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਅਤੇ ਲੰਗਰ ਪ੍ਰਸਾਦ ਸਭਾ ਵਲੋਂ ਵਰਤਾਇਆ ਜਾਵੇਗਾ। ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਵਧੀਆ ਢੰਗ ਨਾਲ ਅਤੇ ਨੇਪਰੇ ਚਾੜ੍ਹਿਆ ਜਾਵੇਗਾ। ਉਹਨਾਂ ਸਮੂਹ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਤੂਬਰ ਦੇ ਅਖੀਰ ਤੱਕ ਸਭਾ ਨਾਲ ਸੰਪਰਕ ਕਰ ਸਕਦੇ ਹਨ। ਇਸ ਵਿਸ਼ੇਸ਼ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਭਾ ਦੇ ਪੈਟਰਨ ਅਸ਼ਵਨੀ ਕੋਹਲੀ, ਪਿ੍ਰੰਸੀਪਲ ਰਿਟਾਇਰਡ ਸਤਪਾਲ ਲਾਂਬਾ, ਅਲਾਇੰਸ ਇੰਟਰਨੈਸ਼ਨਲ ਚੇਅਰਮੈਨ ਜਤਿੰਦਰ ਸਿੰਘ ਕੁੰਦੀ, ਸਮਾਜ ਸੇਵਕ ਅਵਤਾਰ ਸਿੰਘ ਮੰਡ, ਜਨਰਲ ਸਕੱਤਰ ਡਾ: ਵਿਜੇ ਕੁਮਾਰ ਖਜ਼ਾਨਚੀ, ਡਾ: ਕੁਲਦੀਪ ਸਿੰਘ, ਹੁਸਨ ਲਾਲ ਸਾਬਕਾ ਕੌਂਸਲਰ, ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ, ਡਾ. ਤੁਸ਼ਾਰ ਅਗਰਵਾਲ, ਸਰਪੰਚ ਬਲਜਿੰਦਰ ਸਿੰਘ, ਕੁਲਬੀਰ ਬਾਵਾ, ਉਂਕਾਰ ਜਗਦੇਵ, ਡਾ. ਨਰੇਸ਼ ਬਿੱਟੂ, ਲੈਕਚਰਾਰ ਹਰਜਿੰਦਰ ਗੋਗਨਾ, ਜਗਜੀਤ ਸੇਠ, ਪ੍ਰਦੀਪ ਲਾਂਬਾ, ਵਿਪਨ ਕੁਮਾਰ, ਪਰਮਜੀਤ ਸਿੰਘ ਬਸਰਾ, ਆਰ.ਪੀ.ਸ਼ਰਮਾ, ਦੀਪਕ ਚੰਦੇਲ, ਨਰਿੰਦਰ ਸੈਣੀ ਆਦਿ ਹਾਜ਼ਰ ਸਨ।