ਫਗਵਾੜਾ 11 ਦਸੰਬਰ (ਸ਼ਿਵ ਕੋੜਾ) ਗੁਰਦੁਆਰਾ ਕੁਟੀਆ ਸਾਹਿਬ ਆਸ਼ਰਮ ਪਿੰਡ ਉੱਚਾ ਤਹਿਸੀਲ ਫਗਵਾੜਾ ਵਿਖੇ ਬ੍ਰਹਮਲੀਨ ਸ੍ਰੋਮਣੀ ਵਿਰੱਤਕ ਸ੍ਰੀਮਾਨ 108 ਸੰਤ ਦਲੇਲ ਸਿੰਘ ਜੀ ਮਹਾਰਾਜ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਮਲੂਕ ਸਿੰਘ ਮੋਨੀ ਜੀ ਦਾ ਪਵਿੱਤਰ 21ਵਾਂ ਸਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਭਾਈ ਸੁਖਬੀਰ ਸਿੰਘ ਉੱਚਾ ਪਿੰਡ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 11 ਤੋਂ 13 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਅੱਜ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬੱਤ ਦੇ ਭਲੇ, ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਮੁਕਤੀ ਅਤੇ ਕਿਸਾਨਾ ਦੀ ਚੜ•ਦੀ ਕਲਾ ਲਈ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭਾਈ ਸੁਖਬੀਰ ਸਿੰਘ ਨੇ ਦੱਸਿਆ ਕਿ 13 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਰਾਗੀ ਢਾਡੀ ਅਤੇ ਪ੍ਰਚਾਰਕ ਜੱਥੇ ਸੰਗਤ ਨੂੰ ਗੁਰਬਾਣੀ ਦੇ ਲੜ ਲਾਉਣਗੇ। ਗੁਰੂ ਕਾ ਲੰਗਰ ਰੋਜਾਨਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਮਦਨ ਲਾਲ, ਹਰਜਿੰਦਰ ਕੌਰ, ਰਜਵੰਤ ਕੌਰ, ਹਰਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜਰ ਸਨ।