ਜਲੰਧਰ : ਫਲੂ ਦੀ ਰੋਕਥਾਮ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ. ਗੁਰਿੰਦਰ ਕੌਰ
ਚਾਵਲਾ ਦੀ ਪ੍ਰਧਾਨਗੀ ਹੇਠ ਪ੍ਰਾਈਵੇਟ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਅਤੇ
ਮਾਈਕਰੋੋਬੋਲੋਜਿਸਟ ( ਜਲੰਧਰ ਸ਼ਹਿਰ ) ਦੀ ਇੱਕ ਵਿਸ਼ੇਸ਼ ਮੀਟਿੰਗ ਦਫਤਰ ਸਿਵਲ ਸਰਜਨ ਜਲੰਧਰ ਵਿੱਚ ਆਯੋਜਿਤ ਕੀਤੀ ਗਈ
।ਮੀਟਿੰਗ ਵਿੱਚ ਡਾ. ਸ਼ੋਭਨਾ ਬਾਂਸਲ ਜ਼ਿਲ੍ਹਾ ਐਪੀਡਿਮੋਲੋਜਿਸਟ, ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ, ਡਾ. ਹਰੀਸ਼
ਭਾਰਦਵਾਜ ਪ੍ਰਧਾਨ ਆਈ.ਐਮ.ਏ ਜਲੰਧਰ , ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਤੇ
ਅਰਬਨ ਮੈਡੀਕਲ ਅਫਸਰਜ (ਜਲੰਧਰ ਸ਼ਹਿਰ) ਮੌਜੂਦ ਸਨ ।ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਸਵਾਈਨ-ਫਲੂ ਰੋਗ
ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਵਾਈਨ – ਫਲੂ ਐਚ. ਇਨਫਲੂਏਂਜਾ -ਏ ਨਾਮਿਕ ਵਾਇਰਸ ਨਾਲ
ਹੋਣ ਵਾਲੀ ਬਿਮਾਰੀ ਹੈ । ਇਸ ਵਾਇਰਸ ਦੀ ਅੱਗੇ ਇੱਕ ਕਿਸਮ ਐਚ.1 –ਐਨ. 1 ਹੈ ਜੋ ਖਾਸ ਸਵਾਈਨ ਫਲੂ ਨਾਲ
ਸੰਬੰਧ ਰੱਖਦੀ ਹੈ । ਉਨਾ ਨੇ ਸਵਾਈਨ ਫਲੂ ਬੀਮਾਰੀ ਦੀਆਂ ਕੈਟਾਗਿਰੀ ਵਾਈਜ ਰਿਪੋਰਟਾਂ ਭੇਜਣ ਲਈ ਹਦਾਇਤ ਕੀਤੀ।
ਸਵਾਈਨ ਫਲੂ ਬੀਮਾਰੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ।20ਵੀਂ ਸਦੀ ਦੇ ਸ਼ੁਰੂਆਤੀ
ਦਹਾਕਿਆਂ ਵਿੱਚ ਇਹ ਵਾਇਰਸ ਸਿਰਫ ਸੂਰਾਂ ਵਿੱਚ ਪਾਇਆ ਗਿਆ ਸੀ । 1970 ਤੋਂ 80 ਦੇ ਵਿੱਚ ਅਮਰੀਕਾ ਫ਼#39;ਚ
ਹੋਈਆਂ ਖੋਜਾਂ ਵਿੱਚ ਮਨੁੱਖ ਫ਼#39;ਚ ਇਸ ਵਾਇਰਸ ਦੀ ਹੋਂਦ ਮਿਲੀ ।ਉਨਾਂ ਕਿਹਾ ਕਿ ਸ਼ੁਰੂਆਤੀ ਲੱਛਣਾਂ ਵਿੱਚ ਹੀ ਇਸ ਦੀ
ਜਾਂਚ ਹੋ ਜਾਣਾ ਇਸ ਦੀ ਰੋਕਥਾਮ ਨੂੰ ਕਾਫੀ ਆਸਾਨ ਕਰ ਦਿੰਦਾ ਹੈ ।ਛਾਤੀ ਦਾ ਐਕਸਰੇ ਅਤੇ ਕੁਝ ਵਿਸ਼ੇਸ਼
ਖੂਨ ਦੇ ਅਤੇ ਨਜਲੇ ਦੇ ਟੈਸਟਾਂ ਵਿੱਚ ਵਾਇਰਸ ਦੀ ਹੋਂਦ ਦਾ ਜਲਦੀ ਪਤਾ ਲੱਗ ਜਾਂਦਾ ਹੈ ।ਸਵਾਈਨ ਫਲੂ ਦੀ
ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਡਾ. ਚਾਵਲਾ ਨੇ ਕਿਹਾ ਕਿ ਇਸ ਰੋਗ ਬਾਰੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ ,
ਸਵਾਈਨ ਫਲੂ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦਾ ਯੋਗ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਲੋਕਾਂ
ਨੂੰ ਇਸ ਰੋਗ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸਵਾਈਨ ਫਲੂ ਦੀ ਸਥਿਤੀ ਫ਼#39;ਤੇ ਕਾਬੂ
ਰੱਖਿਆ ਜਾ ਸਕੇ ।
ਸਵਾਈਨ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਚਾਵਲਾ ਨੇ ਦੱਸਿਆ ਗਿਆ ਕਿ ਸਵਾਈਨ ਫਲੂ
ਫ਼#39;ਚ ਮਰੀਜ਼ ਨੂੰ 100 ਡਿਗਰੀ ਤੋਂ ਜਿਆਦਾ ਬੁਖਾਰ ਆਉਣਾ ਆਮ ਗੱਲ ਹੈ , ਨਾਲ ਹੀ ਸਾਹ ਲੈਣ ਫ਼#39;ਚ ਤਕਲੀਫ , ਨੱਕ ਤੋਂ
ਪਾਣੀ ਵਗਣਾ , ਭੁੱਖ ਨਾ ਲੱਗਣਾ , ਗਲੇ ਵਿੱਚ ਜਲਣ ਅਤੇ ਦਰਦ , ਸਿਰਦਰਦ ਰਹਿਣਾ , ਜੋੜਾਂ ਫ਼#39;ਚ ਸੋਜ , ਉਲਟੀ ਅਤੇ ਡਾਇਰੀਆ ਵੀ
ਹੋ ਸਕਦਾ ਹੈ । ਸਵਾਈਨ ਫਲੂ ਦੀ ਰੋਕਥਾਮ ਲਈ ਉਨਾਂ੍ਹ ਕਿਹਾ ਕਿ ਮਰੀਜ਼ ਨੂੰ ਡਾਕਟਰ ਦੀ ਸਲਾਹ ਨਾਲ ਰੋਜਾਨਾ
ਸਮੇਂ ਸਿਰ ਦਵਾਈ ਲੈਣੀ ਚਾਹਿਦੀ ਹੈ , ਸਰੀਰ ਵਿੱਚ ਹੋਈ ਪਾਣੀ ਦੀ ਕਮੀ ਦੀ ਪੂਰਤੀ ਲਈ ਤਰਲ ਪਦਾਰਥਾਂ ਦਾ ਸੇਵਨ
ਵਧਾਉਣਾ ਚਾਹਿਦਾ ਹੈ । ਜਿਆਦਾ ਤਲੀਆਂ , ਖੱਟੀਆਂ ਅਤੇ ਠੰਡੀਆਂ ਖਾਣ-ਪੀਣ ਵਾਲੀਆਂ ਵਸਤਾਂ ਤੋਂ ਪ੍ਰਹੇਜ
ਕਰਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਕੁਝ ਖਾਸ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਵਾਈਨ ਫਲੂ
ਤੋਂ ਬਚਿਆ ਜਾ ਸਕਦਾ ਹੈ ।ਸਵਾਈਨ – ਫਲੂ ਸੰਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਨਾ ਕਿਹਾ
ਕਿ ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣਾ ਚਾਹਿਦਾ ਹੈ । ਭੀੜ
ਵਾਲੀਆਂ ਥਾਵਾਂ ਫ਼#39;ਤੇ ਜਾਣ ਤੋਂ ਪ੍ਰਹੇਜ ਕਰੋ । ਹੱਥ ਮਿਲਾਉਣ ਦੀ ਥਾਂ ਹੱਥ ਜੋੜ ਕੇ ਨਮਸਕਾਰ ਕਰੋ।
ਖਾਂਸੀ , ਵਗਦੀ ਨੱਕ , ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਿਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ।