ਫਗਵਾੜਾ:- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਦੀ ਭਾਜਪਾ ਅਤੇ
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮਹਿੰਗਾਈ ਤੇ ਕਾਬੂ ਨਾ ਪਾਉਣ, ਗ਼ਰੀਬ ਮਾਰੂ ਅਤੇ ਕਿਸਾਨ ਮਾਰੂ
ਨੀਤੀਆਂ ਦੇ ਖ਼ਿਲਾਫ਼ ਦਿੱਤੀ ਧਰਨੇ ਦੀ ਕਾਲ ਦੇ ਮੱਦੇਨਜ਼ਰ ਫਗਵਾੜਾ ਵਿਚ ਵੀ ਸ਼ੋਮਣੀ ਅਕਾਲੀ ਦਲ ਵੱਲੋਂ 8
ਮਾਰਚ ਨੂੰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਅਤੇ ਤਿਆਰੀਆ ਸਬੰਧੀ
ਇੱਕ ਮੀਟਿੰਗ ਯੂਥ ਅਕਾਲੀ ਦਲ ਕਪੂਰਥਲਾ ਦੇ ਜਿੱਲ੍ਹਾ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ
ਰਣਜੀਤ ਸਿੰਘ ਖੁਰਾਣਾ ਦੇ ਦਫ਼ਤਰ ਵਿਚ ਹੋਈ, ਜਿਸ ਵਿਚ ਫਗਵਾੜਾ ਹਲਕੇ ਦੇ ਸੀਨੀਅਰ ਅਕਾਲੀ ਆਗੂ
ਅਤੇ ਯੂਥ ਨੇਤਾ ਸ਼ਾਮਲ ਹੋਏ।
ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਖੁਰਾਣਾ, ਅਵਤਾਰ ਸਿੰਘ ਭੁਗੰਰਨੀ ,
ਬਲਜਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾ ਪੰਜਾਬ ਦੀ ਕੈਪਟਨ ਸਰਕਾਰ ਦਾ ਦਾਅਵਾ ਸੀ
ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਅਤੇ ਹੁਣ ਜਦੋਂ ਕਿ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਸਰਕਾਰ
ਆਪਣੇ ਵਾਇਦੇਆ ਤੋਂ ਭੱਜ ਰਹੀ ਹੈ। ਹੁਣ ਲੋਕ ਕਹਿਣ ਲੱਗ ਪਏ ਹਨ ਕਿ ਰੋਂਦਾ ਹੈ ਪੰਜਾਬ ਕਿਉਂ ਆਈ
ਕੈਪਟਨ ਦੀ ਸਰਕਾਰ। ਉਨ੍ਹਾਂ ਦੱਸਿਆ ਕਿ ਧਰਨੇ ਵਿਚ ਮੁੱਖ ਰੂਪ ਵਿਚ ਕੇਂਦਰ ਸਰਕਾਰ ਵੱਲੋਂ ਪੈਟ੍ਰੋਲ,ਡੀਜ਼ਲ
ਅਤੇ ਰਸੋਈ ਗੈੱਸ ਦੇ ਵਿਚ ਕੀਤਾ ਬੇਤਹਾਸ਼ਾ ਵਾਧਾ, ਕਿਸਾਨੀ ਸੰਬੰਧੀ ਬਣਾਏ ਤਿੰਨ ਖੇਤੀ ਕਾਨੂੰਨਾ ਦੀ
ਵਾਪਸੀ, ਪੰਜਾਬ ਸਰਕਾਰ ਵੱਲੋਂ ਐਲਾਨੇ ਸ਼ਗਨ ਸਕੀਮ ਅਧੀਨ ਰਾਸ਼ੀ 51000 ਕਰਨ ਵਾਰੇ, ਪੈਨਸ਼ਨ 2500
ਰੁਪਏ ਕਰਨ, ਲੋੜਵਦਾ ਦੇ ਕੱਟੇ ਗਏ ਨੀਲੇ ਕਾਰਡਾਂ ਦੀ ਬਹਾਲੀ, ਬੇਘਰੇ ਦਲਿਤਾਂ ਨੂੰ ਮਕਾਨ ਦੇਣ ਅਤੇ ਘਰ ਘਰ
ਨੌਕਰੀ ਦੇਣ ਬਾਰੇ , ਐਸ.ਸੀ.ਬੀਸੀ ਵਿਦਿਆਰਥੀਆਂ ਨੂੰ ਵਜੀਫਾਂ ਤੁਰੰਤ ਜਾਰੀ ਕਰਨ ਵਾਰੇ, ਕੈਪਟਨ
ਸਰਕਾਰ ਦੌਰਾਨ ਹੋਏ ਸਕੈਂਡਲਾਂ ਦੀ ਜਾਂਚ ਕਰਵਾਉਣ ਅਤੇ ਭਿ੍ਰਸ਼ਟਾਚਾਰ ਤੇ ਨੱਥ ਪਾਉਣ ਦੀ ਮੰਗ ਨੂੰ ਲੈ ਕੇ
ਧਰਨਾ ਦਿੱਤਾ ਜਾਵੇਗਾ। ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦੀਆਂ 18 ਕਿਸ਼ਤਾਂ ਦਾ ਬਕਾਇਆ
ਅਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ। ਇਸ ਤੋਂ ਇਲਾਵਾ
ਬੰਦ ਪਏ ਸੁਵਿਧਾ ਕੇਂਦਰ ਦੋਬਾਰਾ ਖੌਲਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਲਕਾ ਪੱਧਰੀ
ਧਰਨਾ ਫਗਵਾੜਾ ਦੇ ਵਿਚ 8 ਮਾਰਚ ਸੋਮਵਾਰ ਨੂੰ 11 ਵਜੇ ਤੇ 1 ਵਜੇ ਤੱਕ ਦਿੱਤਾ ਜਾਵੇਗਾ। ਇਸ ਮੌਕੇ ਬੀਬੀ
ਸਰਬਜੀਤ ਕੋਰ ਸਾਬਕਾ ਕੌਂਸਲਰ, ਹਰਵੇਲ ਸਿੰਘ ਪਾਹਵਾ, ਪਿ੍ਰਤਪਾਲ ਸਿੰਘ ਮੰਗਾ, ਸੁਖਬੀਰ ਸਿੰਘ ਕਿੰਨੜਾ ,
ਪਵਨ ਸੇਠੀ, ਗੁਰਮੁਖ ਸਿੰਘ ਚਾਨਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਜੀਤ ਸਿੰਘ ਵਿਰਦੀ, ਰਿੰਕੂ ਪਾਹਵਾ ,
ਮਾਸਟਰ ਰਵੇਲ ਸਿੰਘ , ਰਣਜੀਤ ਸਿੰਘ ਸੰਦਲ, ਰਣਬੀਰ ਸਿੰਘ ਤੁਲੀ, ਡਾ. ਤਿਰਲੋਕ ਸਿੰਘ , ਸੁਖਜਿੰਦਰ ਸਿੰਘ
ਛਾਬੜਾ, ਅਮਨਦੀਪ ਸਿੰਘ, ਰਣਜੀਤ ਸਿੰਘ ਫ਼ਤਿਹ , ਅਮਰ ਬਸਰਾ , ਸਿਮਰਨ ਬਸਰਾ, ਸੰਨੀ ਬਡਵਾਲ, ਤਰਨਜੀਤ ਸਿੰਘ
ਚਾਨਾ, ਅਮਿ੍ਰਤ ਚਾਨਾ, ਦਾਰਾ ਸੈਣੀ , ਵਿੱਕੀ , ਗੁਰਬਖਸ ਸਿੰਘ ਪਨੇਸਰ, ਜਤਿੰਦਰ ਸਰਮਾ, ਬੰਟੀ ਗੁਜਰਾਤੀ,
ਗੋਪੀ , ਤੋ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ