ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਦੇ ਪਿਤਾ ਅਤੇ ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। 90 ਸਾਲਾ ਗੁਰਨਾਮ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੇ ਗ੍ਰਹਿ ਵਿਖੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ 24 ਮਾਰਚ (ਬੁੱਧਵਾਰ) ਨੂੰ ਪਿੰਡ ਅਬੁਲ ਖੁਰਾਣਾ ਜ਼ਿਲ੍ਹਾ  ਮੁਕਤਸਰ ਸਾਹਿਬ ਵਿਖੇ ਹੋਵੇਗਾ। ਜਿਨ੍ਹਾਂ ਦੀ ਮੌਤ ‘ਤੇ ਸ਼ੋਕ ਵਜੋਂ ਪੰਜਾਬ ਦੇ ਦਫਤਰ ਅੱਧੇ ਦਿਨ ਲਈ ਬੰਦ ਕੀਤੇ ਗਏ ਹਨ।
ਖੁਰਾਣਾ 1992 ਤੋਂ 1997 ਤਕ ਲੰਬੀ ਦੇ ਵਿਧਾਇਕ ਅਤੇ ਪੰਚਾਇਤੀ ਰਾਜ ਮੰਤਰੀ ਰਹੇ ਹਨ।