ਫਗਵਾੜਾ, 30 ਦਸੰਬਰ(ਸ਼ਿਵ ਕੋੜਾ) ਪੰਜਾਬੀ ਮਾਂ ਬੋਲੀ ਅਤੇ ਸਾਹਿੱਤ ਦੀ ਸੇਵਾ ਨੂੰ ਸਮਰਪਿਤ ਸਕੇਪ ਸਾਹਿਤਕ ਸੰਸਥਾ ਵਲੋਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਸਾਹਿੱਤ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਕਰੀਬ ਦਰਜਨ ਤੋਂ ਵੱਧ ਲੇਖਕਾਂ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਉੱਘੇ ਲੇਖਕ, ਚਿੰਤਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਪ੍ਰਧਾਨ ਕਰਮਜੀਤ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਨਾਲ ਸੁਖਦੇਵ ਸਿੰਘ ਗੰਢਵਾਂ ਨੇ ਕੀਤੀ। ਸਾਹਿਤਕਾਰਾਂ ਨੇ ਸ਼ਹੀਦਾਂ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤਾਂ, ਕਵਿਤਾਵਾਂ ਅਤੇ ਹੋਰ ਕਾਵਿ-ਵਿਧਾਵਾਂ ਸਰੋਤਿਆਂ ਨਾਲ ਸਾਂਝੀਆ ਕੀਤੀਆਂ । ਕਵੀ ਦਰਬਾਰ ਵਿੱਚ ਕਰਮਜੀਤ ਸਿੰਘ ਸੰਧੂ, ਉਰਮਲਜੀਤ ਸਿੰਘ, ਅਵਤਾਰ ਸਿੰਘ ਸੰਧੂ, ਰਵਿੰਦਰ ਚੋਟ, ਓਮ ਪ੍ਰਕਾਸ਼ ਸੰਦਲ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਬਲਦੇਵ ਰਾਜ ਕੋਮਲ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆ ਕੀਤੀਆ। ਮਨਦੀਪ ਸਿੰਘ ਵਲੋਂ ਸ਼ਹੀਦੀ ਹਫ਼ਤੇ ਦਾ ਇਤਿਹਾਸ ਸ੍ਰੋਤਿਆਂ ਨਾਲ ਸਾਂਝਾ ਕੀਤਾ। ਗੁਰਮੀਤ ਸਿੰਘ ਪਲਾਹੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ। ਸਟੇਜ ਸੰਚਾਲਣ ਦੀ ਭੂਮਿਕਾ ਪਰਵਿੰਦਰ ਜੀਤ ਸਿੰਘ ਦੁਆਰਾ ਨਿਭਾਈ ਗਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਮਨਦੀਪ ਕੋਟਰਾਣੀ, ਦਰਸ਼ਨ ਕਟਾਰੀਆ, ਮਾਸਟਰ ਮਲਕੀਅਤ ਸਿੰਘ, ਸੰਨੀ, ਲਸ਼ਕਰ ਢੰਡਵਾੜਵੀ, ਮਾਸਟਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।