ਜਲੰਧਰ : ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ
ਜਲੰਧਰ ਵਲੋਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਦੀ ਪ੍ਰਧਾਨਗੀ ਹੇਠ ਕੌਮੀ ਪਲਸ ਪੋਲੀਓ ਮੁਹਿੰਮ ਦੇ ਤਹਿਤ
ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਸਿਖਲਾਈ ਕੇਂਦਰ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਕੀਤਾ ਗਿਆ।ਇਸ
ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਨੋਡਲ ਅਫਸਰਜ, ਏ.ਐਮ.ਓਜ (ਆਰ.ਬੀ.ਐਸ.ਕੇ), ਬਲਾਕ ਐਕਸਟੈਂਸ਼ਨ ਐਜੂਕੇਟਰਜ,ਬਲਾਕ
ਨੋਡਲ ਅਫਸਰਜ, ਅਰਬਨ ਮੈਡੀਕਲ ਅਫਸਰਜ ਅਤੇ ਸ਼ਹਿਰੀ ਖੇਤਰ ਦੇ ਸੁਪਰਵਾਈਜ਼ਰਜ ਹਾਜ਼ਿਰ ਹੋਏ ।ਮੀਟਿੰਗ ਵਿੱਚ ਹਾਜ਼ਿਰ
ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਅੱਜ ਭਾਰਤ ਵਿੱਚ ਪੋਲੀਓ ਵਾਇਰਸ
ਮਿਲੇ ਨੂੰ ਤਕਰੀਬਨ 8 ਸਾਲ ਹੋ ਗਏ ਹਨ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ ਨੂੰ ਪਹਿਲਾਂ ਹੀ ਪੋਲੀਓ ਮੁਕਤ
ਦੇਸ਼ ਕਰਾਰ ਦਿੱਤਾ ਜਾ ਚੁੱਕਾ ਹੈ।ਭਾਰਤ ਚਾਹੇ ਪੋਲਿਓ ਮੁਕਤ ਐਲਾਨਿਆ ਗਿਆ ਹੈ, ਪਰ ਸਾਡੇ ਗੁਆਂਢੀ
ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਅਜੇ ਵੀ ਪੋਲਿਓ ਨਾਲ ਗ੍ਰਸਤ ਹੈ,ਜਿੱਥਂੋ ਕਿ ਪੋਲਿਓ ਦੇ ਵਾਇਰਸ ਆਉਣ ਦਾ
ਖਦਸ਼ਾ ਹੈ।ਇਸ ਕਰਕੇ ਜਦੋਂ ਤੱਕ ਸਾਡੇ ਗੁਆਂਢੀ ਦੇਸ਼ ਪੋਲਿਓ ਮੁਕਤ ਨਹੀ ਹੋ ਜਾਂਦੇ ਉਦੋ ਤੱਕ ਭਾਰਤ ਵਿੱਚ
ਸਿਹਤ ਵਿਭਾਗ ਦੇ ਦਿੱਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਤੇ ਪਲਸ ਪੋਲਿਓ ਅਭਿਆਨ ਚਲਦਾ ਰਹੇਗਾ।ਕੌਮੀ ਪਲਸ ਪੋਲੀਓ
ਟੀਕਾਕਰਨ ਮੁਹਿੰਮ ਦੀ ਜ਼ਰੂਰਤ ਇਸ ਕਰਕੇ ਹੈ ਕਿ ਅੱਜ ਸਾਡੇ ਗੁਆਂਢੀ ਦੇਸ਼ ਵਿੱਚ ਪੋਲੀਓ ਦੇ ਕੇਸ ਮਿਲ ਰਹੇ ਹਨ
ਅਤੇ ਹਾਈ ਰਿਸਕ ਏਰੀਆ ਵਿੱਚ ਬੱਚਿਆਂ ਦਾ ਟੀਕਾਕਰਨ ਦੀ ਦਰ ਵਿੱਚ ਸੁਧਾਰ ਕਰਨਾ ਹੈ। ਰੁਟੀਨ ਟੀਕਾਕਰਨ ਨੂੰ
ਬਰਕਰਾਰ ਰੱਖਿਆ ਜਾਵੇ।ਉਨ੍ਹਾਂ ਦੱਸਿਆ ਕਿ 19 ਜਨਵਰੀ 2020 ਤੋਂ ਲੈ ਕੇ 21 ਜਨਵਰੀ 2020 ਤੱੱਕ ਪੋਲੀਓ ਟੀਕਾਕਰਨ
ਕੀਤਾ ਜਾਵੇਗਾ। 19 ਜਨਵਰੀ ਨੂੰ ਪੋਲੀਓ ਬੂਥ ਲਾਏ ਜਾਣਗੇ , ਬੱਚਿਆਂ ਨੂੰ ਪੋਲਿੀਓ ਬੂਥ ਤੇ ਲਿਆ ਕੇ ਆਪਣੇ
ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆ ਜਾਣ।ਮਿਤੀ 20 ਅਤੇ 21 ਜਨਵਰੀ ਨੂੰ ਪੋਲੀਓ ਟੀਮਾਂ ਵਲੋਂ ਘਰ- ਘਰ ਜਾ ਕੇ
ਕਿਸੇ ਕਾਰਨ ਕਰਕੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਜਾਣਗੀਆਂ। ਡਾ. ਚਾਵਲਾ ਵਲੋਂ ਸਟਾਫ ਨੂੰ ਕਿਹਾ ਕਿ ਕੌਮੀ ਪਲਸ ਪੋਲੀਓ ਰਾਊਂਡ ਦੀ ਮਾਈਕਰੋ ਪਲੈਨ,
ਨਕਸ਼ਾ,ਹਾਈ ਰਿਸਕ ਏਰੀਆ ਅਤੇ ਚੋਲਡ ਚੇਨ ਪੁਆਇੰਟ ਨੂੰ ਰੀਵਿਊ ਕੀਤਾ ਜਾਵੇ।ਆਪਣੇ ਏਰੀਏ ਦੀ ਮਾਈਕਰੋ
ਪਲੈਨ ਬਣਾ ਕੇ ਦਫਤਰ ਸਿਵਲ ਸਰਜਨ ਭੇਜੀ ਜਾਵੇ। ਡਾ. ਚਾਵਲਾ ਵਲੋਂ ਬਲਾਕ ਐਕਸਟੈਂਸ਼ਨ ਐਜੂਕੇਟਰਜ ਨੂੰ ਹਦਾਇਤ
ਕੀਤੀ ਕਿ ਉਹ ਲੋਕਾਂ ਨੂੰ ਇਸ ਪਲਸ ਪੋਲੀਓ ਮੁਹਿੰਮ ਪ੍ਰਤੀ ਜਾਗਰੂਕ ਕਰਨ ਕਿ ਉਹ 19 ਜਨਵਰੀ ਤੋਂ 21 ਜਨਵਰੀ ਨੂੰ
ਆਪਣੇ 0- 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ ਤਾਂ ਕਿ ਕੌਈ ਵੀ ਬੱਚਾ ਪੋਲੀਓ
ਵਰਗੀ ਨਾ ਮੁਰਾਦ ਬਿਮਾਰੀ ਤੋਂ ਪੀੜਿਤ ਨਾ ਹੋਵੇ।
ਇਸ ਮੌਕੇ ਡਾ.ਰਿਸ਼ੀ ਸ਼ਰਮਾ ਸਰਵੇਲੈਂਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਗਠਨ ਨੇ ਆਪਣੀ
ਪੈ੍ਰਜਨਟੇਸ਼ਨ ਰਾਹੀਂ ਕੌਮੀ ਪਲਸ ਪੋਲੀਓ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱੱਤੀ ।ਵਰਕਸ਼ਾਪ ਵਿੱਚ ਸ਼੍ਰੀ
ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਲੋਂ ਕੌਮੀ ਪਲਸ ਪੋਲੀਓ ਰਾਊਂਡ ਸਬੰਧੀ ਆਮ
ਜਨਤਾ ਨੂੰ ਆਪਣੇ 0- 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਲਈ
ਆਈ.ਈ.ਸੀ/ਬੀ.ਸੀ.ਸੀ ਗਤੀਵਿਧਿਆਂ ਰਾਂਹੀ ਸੁਨੇਹਾ ਪੁਹੰਚਾਉਣ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱੱੱਤੀ। ਇਸ
ਮੌਕੇ ਤੇ ਡਾ.ਸੀਮਾ ਜ਼ਿਲਾ ਟੀਕਾਕਰਨ ਅਫਸਰ , ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਡਾ. ਸੁਰਿੰਦਰ
ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ,ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਸ਼੍ਰੀਮਤੀ ਸੁਰਭੀ ਜ਼ਿਲ੍ਹਾ ਸਕੂਲ
ਹੈਲਥ ਕੋਆਡੀਨੇਟਰ ਮਨਪ੍ਰੀਤ ਸਿੰਘ ਕੋਆਰਡੀਨੇਟਰ ਅਤੇ ਜੋਤੀ ਕੰਪਿਊਟਰ ਅਸਿਸਟੈਂਟ ਹਾਜਰ ਸਨ।