ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੀ ਪ੍ਰਧਾਨਗੀ ਹੇਠ ਸ਼ਹੀਦ ਬਾਬੂ ਲਾਭ
ਸਿੰਘ ਯਾਦਗਾਰੀ ਸਰਕਾਰੀ ਨਰਸਿੰਗ ਸਕੂਲ਼ ਸਿਵਲ ਹਸਪਤਾਲ ਜਲੰਧਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ
ਦੇ ਸਹਿਯੋਗ ਨਾਲ ਵਿਸ਼ਵ ਕੈਂਸਰ ਦਿਵਸ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸਾਲ ਕੈਂਸਰ ਦਾ ਮੁੱਖ ਮਨੋਰਥ
“I AM & I WILL” ਹੈ ।ਸੈਮੀਨਾਰ ਤੋਂ ਬਾਅਦ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋਂ ਵਿਸ਼ਵ ਕੈਂਸਰ
ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਜਾਗਰੂਕਤਾ ਰੈਲੀ ਸ਼ਹਿਰ ਦੇ ਵੱਖ- ਵੱਖ ਥਾਵਾਂ ਤੇ
ਲੋਕਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਨਰਸਿੰਗ ਸਕੂਲ ਵਿਖੇ ਪੁਹੰਚੀ। ਰੈਲੀ ਤੋਂ ਬਾਅਦ ਬੱਚਿਆਂ ਨੂੰ
ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਵਲੋਂ ਰਿਫ੍ਰੈਸ਼ਮੈਂਟ ਵੀ ਤਕਸੀਮ ਕੀਤੀ ਗਈ। ਇਸ ਮੌਕੇ ਡਾ. ਪੰਕਜ
ਪਾਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਜਲੰਧਰ, ਡਾ. ਚੰਨਜੀਵ ਸਿੰਘ ਪਲਾਸਟਿਕ ਸਰਜਨ ਮੈਡੀਕਲ
ਸੁਪਰਡੈਂਟ(ਕਾ), ਡਾ. ਡਿੰਪਲ ਸ਼ਰਮਾ,ਡਾ. ਦੋਪਾਲੀ ਲੂਥਰਾ ਵਲੋਂ ਵੀ ਸੈਮੀਨਾਰ ਵਿੱਚ ਕੈਂਸਰ ਬੀਮਾਰੀ ਬਾਰੇ
ਚਾਨਣਾ ਪਾਇਆ।ਇਸ ਮੌਕੇ ਤੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ,ਡਾ. ਸੁਰਿੰਦਰ ਸਿੰਘ
ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਅਸ਼ਮੀਤ ਡਾ. ਸਤਿੰਦਰ ਪੂਆਰ ਜ਼ਿਲ੍ਹਾ ਡੈਂਟਲ
ਸਿਹਤ ਅਫਸਰ, ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਵਿਕਾਸ ਸੂਦ, ਡਾ. ਅਸਮੀਤ, ਸ਼੍ਰੀ ਕਿਰਪਾਲ ਸਿੰਘ ਝੱਲੀ
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,ਸ਼੍ਰੀਮਤੀ ਸਰੋਜ ਬਾਲਾ ਪਿੰਸੀਪਲ ਨਰਸਿੰਗ ਸਕੂਲ, ਡਾ. ਸਤੀਸ਼ ਕੁਮਾਰ
ਜ਼ਿਲ੍ਹਾ ਐਪੀਡੈਮੀਅੋਲੋਜਿਸਟ ਡਾ. ਸ਼ੋਭਨਾ ਬਾਂਸਲ ਜ਼ਿਲ੍ਹਾ ਐਪੀਡੈਮੀਅੋਲੋਜਿਸਟ,ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ
ਐਮ.ਈ.ਆਈ ਓ, ਸ਼੍ਰੀ ਜਗਤ ਰਾਮ ਭੱਟੀ ਏ.ਐਮ.ਓ, ਐਨ.ਐਚ ਐਮ ਸਟਾਫ,ਨਰਸਿੰਗ ਸਕੂਲ ਦੇ ਸਮੂਹ
ਫੈਕਲਿਟੀ ਮੈਂਬਰ ਅਤੇ ਸਕੂਲੀ ਬੱਚੇ ਹਾਜਰ ਸਨ।ਇਸ ਮੌਕੇ ਡਾ. ਪੰਕਜ ਪਾਲ ਪ੍ਰਧਾਨ ਇੰਡੀਅਨ ਮੈਡੀਕਲ
ਅੇਸੋਸ਼ੀਏਸ਼ਨ ਜਲੰਧਰ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਪਟੇਲ ਹਸਪਤਾਲ ਵਿੱਚ ਕੈਂਸਰ ਬੀਮਾਰੀ ਸਬੰਧੀ 4 ਅਤੇ 5
ਤਰੀਕ ਨੂੰ ਮਰੀਜਾਂ ਦਾ ਮੁਫਤ ਚੈਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾਂ
ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛਾਤੀ ਵਿੱਚ ਗਿਲਟੀ/ਗੰਢ,ਹਾਲ ਹੀ ਵਿੱਚ ਨਿਪਲ ਦਾ ਅੰਦਰ ਧਸਣਾ,ਨਿਪਲ
ਵਿੱਚੋਂ ਖੂਨ ਮਿਲਿਆ ਮਵਾਦ ਵਗਣਾ,ਸੰਭੋਗ ਤੋਂ ਬਾਅਦ ਖੂਨ ਵਗਣਾ,ਗੁਪਤ ਅੰਗ ਵਿੱਚੋਂ ਪੀਕ
ਵਗਣਾ,ਮਾਹਾਵਾਰੀ ਦੌਰਾਨ ਬੇਹਦ ਖੂਨ ਪੈਣਾ,ਮਾਹਾਵਾਰੀ ਦੇ ਵਿੱਚ ਵਿਚਲੇ ਖੂਨ ਪੈਣਾ,ਸੰਭੋਗ ਵੇਲੇ
ਦਰਦ,ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ,ਪੁਰਾਣੇ ਜਖਮ ਵਿੱਚੋਂ ਖੂਨ ਵਗਣਾ,ਜੀਭ ਤੇ
ਗਟੋਲੀ/ਗੰਢ,ਭੋਜਨ ਨਿਗਲਣ ਵਿੱਚ ਥੋੜੇ੍ਹ ਸਮੇਂ ਲਈ ਬੈਠ/ਬਦਲ ਜਾਣਾ,ਲਗਾਤਾਰ ਲੰਮੀ ਖਾਂਸੀ,ਬਲਗਮ ਵਿੱਚ
ਖੂਨ,ਪੇਟ ਵਿੱਚ ਗੋਲੇ ਨਾਲ ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ,ਟੱਟੀ ਵਿੱਚ
ਬਿਨਾਂ ਦਰਦ ਖੂਨ ਆਉਣਾ,ਬਿਨਾਂ ਕਾਰਣ ਇਕ ਲ਼ਖਤ ਵਜਨ ਘੱਟ ਜਾਣਾ,ਖੂਨ ਦੀ ਕਮੀ(ਐਨੀਮੀਆ) ਟੱਟੀ ਆਦਿ ਵਿੱਚ
ਇਕ ਲਖਤ ਬਦਲਾਅ,ਕਿਸੇ ਕੁਦਰਤੀ ਛੇਦ ਵਿੱਚੋਂ ਬਿਨਾਂ ਵਜਾਹ ਖੂਨ ਵਗਣਾ,ਬਿਨਾਂ ਵਜਾਹ ਤਿੰਨ ਮਹੀਨਿਆਂ ਤੋਂ
ਵੱਧ ਬੁਖਾਰ,ਦਰਦ ਬਿਨਾ ਪਿਸ਼ਾਬ ਵਿੱਚ ਖੂਨ,ਪਿਸ਼ਾਬ ਵਿੱਚ ਰੁਕਾਵਟ,50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ
ਵਾਰ ਵਾਰ ਪਿਸ਼ਾਬ ਆਉਣਾ,ਮੌਕੇ ਜਾ ਤਿਲ ਦੇ ਅਕਾਰ,ਰੰਗ ਵਿੱਚ ਇੱਕ ਲਖਤ ਬਦਲਾਅ ਜਾ ਉਸ ਵਿੱਚੋਂ ਆਪਣੇ
ਆਪ ਖੂਨ ਵਗਣਾ ਸ਼ੁਰੂ ਹੋ ਜਾਣਾ,ਪਤਾਲੂ ਵਿੱਚ ਸਖਤ ਗਟੋਲੀ, ਬਿਨਾ ਕਾਰਣ ਸਿਰ ਦਰਦ ਅਤੇ ਦੌਰੇ ਅਤੇ ਸਰੀਰ ਵਿੱਚ
ਕਿਤੇ ਵੀ ਗੰਢ ਜਾ ਗੋਲਾ ਜਾਂ ਗਟੋਲੀ,ਨਾ ਠੀਕ ਹੋਣ ਵਾਲਾ ਜਖਮ ਆਦਿ ਕੈਂਸਰ ਦੀ ਬਿਮਾਰੀ ਦੇ ਲੱਛਣ ਹਨ।ਕੈਸਰ
ਬੀਮਾਰੀ ਦਾ ਜਿੰਨੀ ਜਲਦੀ ਪਤਾ ਲੱਗ ਜਾਵੇ ਤਾਂ ਉਨਾ ਹੀ ਬੀਮਾਰੀ ਦਾ ਇਲਾਜ ਸੰਭਵ ਹੈ ਅਤੇ ਕੈਂਸਰ ਤੋਂ
ਛੁਟਕਾਰਾ ਪਾਇਆ ਜਾ ਸਕਦਾ ਹੈ।। ਉਨਾ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨ ਮਾਂਵਾ ਵੱਲੋਂ
ਬੱਚਿਆਂ ਨੂੰ ਆਪਣਾ ਦੁੱਧ ਨਾ ਚੁੰਘਾਉਣਾ,ਧੂੰਏ ਵਾਲੇ ਤੰਬਾਕੂ ਬੀੜੀ,ਸਿਗਰਟ/ਹੁੱਕਾ/ਚਿਲਮ ਆਦਿ
ਦਾ ਸੇਵਨ,ਧੂੰਆਂ ਰਹਿਤ ਤੰਬਾਕੂ ਜਰਦਾ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ,ਸ਼ਰਾਬ ਪੀਣਾ,ਪਰਿਵਾਰ ਵਿੱਚ
ਕਿਸੇ ਜੀਅ ਨੂੰ ਕੈਂਸਰ ਹੋਣਾ ਆਦਿ ਹੈ। ਡਾ. ਚਾਵਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਬ ਡਵੀਜਨ ਪੱਧਰ ਤੇ ਅਤੇ ਬਲਾਕ
ਪੱਧਰ ਤੇ ਲੋਕਾਂ ਨੂੰ ਕੈਸਰ ਬੀਮਾਰੀ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਕੈਂਸਰ ਬੀਮਾਰੀ ਬਾਰੇ
ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ
ਕੈਂਸਰ ਰਾਹਤ ਕੌਸ਼ ਸਕੀਮ ਅਧੀਨ ਡੇਢ ਲੱਖ ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ
ਇਲਾਜ ਚੱਲ ਰਿਹਾ ਹੋਵੇ। ਰਾਜ ਸਰਕਾਰ ਵਲੋਂ ਸਰਕਾਰੀ ਅਤੇ ਇੰਪੈਨਲਡ ਕੀਤੇ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਕੈਂਸਰ
ਦਾ ਇਲਾਜ ਕਰਵਾਉਣ ਦੀ ਸਹੂਲਤ ਹੈ।ਕੈਂਸਰ ਦੀ ਪੁਸ਼ਟੀ ਹੋਣ ਉਪਰੰਤ ਇੰਪੈਨਲ ਹਸਪਤਾਲ ਵਿਖੇ ਇਲਾਜ ਲਈ
ਕੈਸ਼ਲੈਸ ਇਲਾਜ ਦੀ ਸੁਵਿਧਾ ਉਪਲੱਭਦ ਹੈ।ਉਨਾਂ ਸਕੂਲੀ ਬੱਚਿਆਂ ਨੂੰ ਅਪੀਲ ਕੀਤੀ ਕਿ ਆਪਣੇ ਸਕੇ-
ਸੰਬਧੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਕੈਂਸਰ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।