ਫਗਵਾੜਾ 5 ਮਾਰਚ (ਸ਼਼ਿਵ ਕੋੋੜਾ) ਕੋਰੋਨਾ ਵਰਗੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੱਧੂ ਦੀ ਨਿਗਰਾਨੀ ਹੇਠ ਪੁਰੀ ਤਰਾਂ ਨਾਲ ਜੱਦੋ ਜਹਿਦ ਕਰ ਰਹੀ ਹੈ। ਜਿਸ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਸਿਵਲ ਹਸਪਤਾਲ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹੈ। ਇਸ ਕੰਮ ਲਈ 60 ਸਾਲ ਤੋ ਉੱਪਰ ਦੇ ਬਜ਼ੁਰਗਾ ਲਈ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਜਿਸ ਨਾਲ ਉਨਾਂ ਨੂੰ ਕਈ ਪਰੇਸ਼ਾਨੀਆਂ ਆ ਰਹੀਆਂ ਸਨ। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਬਜ਼ੁਰਗਾ ਨੂੰ ਇਸ ਪਰੇਸ਼ਾਨੀ ਤੋ ਬਚਾਉਣ ਲਈ ਵਾਰਡ ਨੰਬਰ 15 ਵਿਚ ਵਿਸ਼ੇਸ਼ ਪ੍ਰਬੰਧਾ ਤਹਿਤ ਸਿਵਲ ਹਸਪਤਾਲ ਦੇ ਐਸ.ਐਮ.ੳ ਡਾ. ਕਮਲ ਕਿਸ਼ੋਰ ਅਤੇ ਉਨਾਂ ਦੀ ਟੀਮ ਦੇ ਸਹਿਯੋਗ ਨਾਲ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੇ ਦਫ਼ਤਰ ਵਿਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਗੁਰਜੀਤ ਵਾਲੀਆ ਨੇ ਦੱਸਿਆ ਕਿ ਆਪਣੀ ਪਛਾਣ ਦਾ ਕੋਈ ਪਰੂਫ਼ ਲੈ ਕੇ ਉਨਾਂ ਦੇ ਦਫ਼ਤਰ ਵਿਚ ਰਜਿਸਟਰੇਸ਼ਨ ਕਰਵਾ ਸਕਦਾ ਹੈ,ਉਸ ਦੀ ਵਾਰੀ ਆਉਣ ਤੇ ਸਿਵਲ ਹਸਪਤਾਲ ਵਿਚ ਟੀਕਾ ਫ਼ਰੀ ਲਗਾਇਆ ਜਾਵੇਗਾ। ਵਾਲੀਆਂ ਨੇ ਦੱਸਿਆ ਕਿ ਟੀਕਾ ਬਿਲਕੁਲ ਸੇਫ਼ ਹੈ ,ਲੋਕ ਅਫ਼ਵਾਹਾਂ ਤੇ ਧਿਆਨ ਨਾ ਦੇਣ। ਪੰਜਾਬ ਦੇ ਮੁੱਖ ਮੰਤਰੀ ਸ.ਅਮਰੇਂਦਰ ਸਿੰਘ, ਮੰਤਰੀ ਮੰਡਲ ਦੇ ਸਾਰੇ ਮੈਂਬਰ ਅਤੇ ਪੰਜਾਬ ਦੇ ਸਾਰੇ ਫ਼ਰੰਟ ਲਾਈਨ ਕੋਰੋਨਾ ਵਾਰੀਅਰ ਦੇ ਟੀਕਾ ਲੱਗ ਚੁਕਾ ਹੈ। ਇਸ ਨਾਲ ਹੀ ਅਸੀਂ ਆਪਣੇ ਆਪ ਨੂੰ ਤੇ ਆਪਣੇ ਚੌਗਿਰਦੇ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਗੁਰਜੀਤ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਉਹ ਵੱਧ ਤੋ ਵੱਧ ਗਿਣਤੀ ਵਿਚ ਆਕੇ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਗਵਾਉਣ। ਇਸ ਮੌਕੇ ਬਿੱਲਾ ਪ੍ਰਭਾਕਰ, ਬੱਬਲੂ ਛਤਵਾਲ, ਰਾਹੁਲ ਵਾਲੀਆ, ਸੁਰਿੰਦਰ ਕਲੂਚਾ, ਅੰਕੁਸ਼ ਪ੍ਰਭਾਕਰ, ਮੁਹੰਮਦ ਅਲਾਦੀਨ,ਸੁਨੀਲ ਮੁਹੰਮਦ, ਰਿੱਕੀ,ਮਨਜੀਤ ਕੌਰ ਵਾਲੀਆ,ਸੁਰਜੀਤ ਕੌਰ, ਹਰਜਿੰਦਰ ਕੌਰ, ਡਿੰਪੀ ਛਤਵਾਲ, ਗੁਰਦੇਵ ਕੌਰ, ਸਤਨਾਮ ਕੋਰ,ਪਰਸ਼ੋਤਮ ਲਾਲ, ਰਾਜਿੰਦਰ ਕੁਮਾਰ, ਹੈਨਰੀ ਚੱਢਾ ਆਦਿ ਮੁਹੱਲਾ ਵਾਸੀ ਮੌਜੂਦ ਸਨ।