ਜਲੰਧਰ :-  ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵਲੋਂ ਮਿਸ਼ਨ
ਤੰਦਰੁਸਤ ਪੰਜਾਬ  ਤਹਿਤ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਜਿਲ੍ਹਾ ਐਪੀਡਿਮੋਲੋਜਿਸਟ ਡਾ. ਸਤੀਸ਼ ਕੁਮਾਰ ਦੀ ਦੇਖ-ਰੇਖ ਵਿੱਚ ਕਾਰਵਾਈ ਕਰਦਿਆਂ ਡੇਂਗੂ ਲਾਰਵਾ
ਪੈਦਾ ਕਰਨ ਵਾਲੇ ਸਥਾਨਾਂ ਦੀ ਸ਼ਨਾਖਤ ਕਰਨ ਅਤੇ ਆਮ ਲੋਕਾਂ ਨੂੰ ਡੇਂਗੂ , ਮਲੇਰੀਆ ,
ਚਿਕਨਗੁਨੀਆਂ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ
ਕਰਨ ਦੇ ਉਦੇਸ਼ ਨਾਲ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਗਾਂਧੀ ਕੈਂਪ , ਅਵਤਾਰ ਨਗਰ , ਸ਼ਤਿਲ
ਨਗਰ ਅਤੇ ਦੀਪ ਨਗਰ ਆਦਿ ਦਾ ਦੌਰਾ ਕੀਤਾ ਗਿਆ ।
211 ਘਰਾਂ ਦੀ ਜਾਂਚ ਦੌਰਾਨ ਮਲਟੀਪਰਪਜ ਹੈਲਥ ਵਰਕਰਜ਼ ਅਮਿਤ ਕੁਮਾਰ,ਜਸਵਿੰਦਰ ਸਿੰਘ ,
ਪ੍ਰਦੀਪ ਕੁਮਾਰ ,ਵਿਨੋਦ ਕੁਮਾਰ, ਸੁਖਜਿੰਦਰ ਸਿੰਘ , ਰਾਜਵਿੰਦਰ ਸਿੰਘ , ਕਮਲਦੀਪ ਅਤੇ ਰਾਜ
ਕੁਮਾਰ ਆਈ.ਸੀ., ਬਰੀਡਿੰਗ ਚੈੱਕਰਜ਼ ਅਤੇ ਫੀਲਡ ਵਰਕਰਜ਼ ਤੇ ਆਧਾਰਿਤ ਟੀਮਾਂ ਵਲੋਂ 888 ਦੀ
ਆਬਾਦੀ ਨੂੰ ਕਵਰ ਕੀਤਾ ਗਿਆ । ਇਸ ਦੌਰਾਨ 66 ਕੂਲਰਾਂ ਅਤੇ 241 ਫਾਲਤੂ ਕੰਨਟੇਨਰਾਂ , 58
ਗਮਲਿਆਂ ਅਤੇ 02 ਨਾ-ਵਰਤੋਂਯੋਗ ਟਾਇਰਾਂ ਆਦਿ ਦਾ ਨਿਰੀਖਣ ਕੀਤਾ ਗਿਆ ।ਜਾਂਚ ਦੌਰਾਨ 11
ਸਥਾਨਾਂ ਤੇਂ ਡੇਂਗੂ ਲਾਰਵਾ ਮੌਜ਼ੂਦ ਪਾਇਆ ਗਿਆ , ਲਾਰਵੇ ਨੂੰ ਨਸ਼ਟ ਕਰਦਿਆਂ
ਹੋਇਆਂ ਟੀਮਾਂ ਵਲੋਂ ਦਵਾਈ ਦਾ ਸਪਰੇਅ ਵੀ ਕੀਤਾ ਗਿਆ ।ਟੀਮਾਂ ਵਲੋਂ ਲੋਕਾਂ ਨੂੰ ਡੇਂਗੂ
ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕਤਾ ਪੰਫਲੈਟਸ ਵੀ ਵੰਡੇ ਗਏ ।